India Punjab

ਸੀਨੀਅਰ IPS ਅਧਿਕਾਰੀ ਸਾਗਰ ਪ੍ਰੀਤ ਹੁੱਡਾ ਚੰਡੀਗੜ੍ਹ ਦੇ ਨਵੇਂ DGP ਨਿਯੁਕਤ

ਬਿਊਰੋ ਰਿਪੋਰਟ: ਸੀਨੀਅਰ IPS ਅਧਿਕਾਰੀ ਸਾਗਰ ਪ੍ਰੀਤ ਹੁੱਡਾ (Sagar Preet Hooda) ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਹੁੱਡਾ 1997 ਬੈਚ ਦੇ ਅਰੁਣਾਚਲ ਪ੍ਰਦੇਸ਼, ਗੋਆ ਮਿਜ਼ੋਰਮ (AGMUT) ਕੇਡਰ ਦੇ ਆਈਪੀਐੱਸ ਅਧਿਕਾਰੀ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਹ ਡੀਜੀਪੀ ਵਜੋਂ ਫੌਰੀ ਅਹੁਦੇ ਦਾ ਚਾਰਜ ਸੰਭਾਲਣਗੇ। ਹੁੱਡਾ ਜਨਵਰੀ 2024 ਤੋਂ ਦਿੱਲੀ ਪੁਲਿਸ ਦੀ ਇੰਟੈਲੀਜੈਂਸ ਡਿਵੀਜ਼ਨ ਵਿੱਚ ਵਿਸ਼ੇਸ਼ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਕੋਲ ਜਨਵਰੀ 2022 ਤੋਂ ਜਨਵਰੀ 2024 ਤੱਕ ਵਿਸ਼ੇਸ਼ ਕਮਿਸ਼ਨਰ (ਅਮਨ ਤੇ ਕਾਨੂੰਨ) ਦਾ ਚਾਰਜ ਸੀ। ਉਹ ਫਰਵਰੀ 2021 ਤੋਂ ਫਰਵਰੀ 2022 ਤੱਕ ਦਿੱਲੀ ਵਿਚ ਜੁਆਇੰਟ ਕਮਿਸ਼ਨਰ ਵੀ ਰਹੇ ਸਨ।