The Khalas Tv Blog Punjab ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਵਾਅਦਿਆਂ ਦਾ ਪਿਟਾਰਾ ਖੋਲ੍ਹਿਆ
Punjab

ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਵਾਅਦਿਆਂ ਦਾ ਪਿਟਾਰਾ ਖੋਲ੍ਹਿਆ

‘ਦ ਖ਼ਾਲਸ ਬਿਊਰੋ :- ਕਾਂਗਰਸ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ-ਲੁਭਾਊ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਚੋਗੇ ਨਾਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਅਕਾਲੀ ਦਲ ਦੇ ਸੱਤਾ ਵਿੱਚ ਆਉਣ ’ਤੇ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਏਜੰਡੇ ਦਾ ਐਲਾਨ ਕੀਤਾ ਹੈ।

  • ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਉਣ ’ਤੇ ਮਾਤਾ ਖੀਵੀ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਮਾਤਾਵਾਂ ਨੂੰ 2 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ।
  • ਖੇਤੀਬਾੜੀ ਲਈ ਡੀਜ਼ਲ 10 ਰੁਪਏ ਸਸਤਾ ਵੈਟ ਘਟਾ ਕੇ ਦਿੱਤਾ ਜਾਵੇਗਾ।
  • ਸਾਰੇ ਵਰਗਾਂ ਲਈ 400 ਯੂਨਿਟ ਮੁਫ਼ਤ ਬਿਜਲੀ।
  • ਸਿਹਤ ਬੀਮੇ ਤਹਿਤ ਪੰਜਾਬੀਆਂ ਲਈ 10 ਲੱਖ ਤੱਕ ਦਾ ਮੁਫਤ ਇਲਾਜ।
  • ਕਿਸਾਨਾਂ ਲਈ ਸਬਜ਼ੀਆਂ ਤੇ ਦੁੱਧ ਵਾਸਤੇ ਐੱਮਐੱਸਪੀ ‘ਤੇ ਇੱਕ ਲੱਖ ਸਰਕਾਰੀ ਨੌਕਰੀਆਂ ਤੇ ਨਿੱਜੀ ਖੇਤਰ ਵਿੱਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
  • ਸਿੱਖਿਆ ਵਾਸਤੇ ਪੜ੍ਹਨ ਲਈ 10 ਲੱਖ ਦਾ ਕਰਜ਼ਾ ਮਿਲੇਗਾ, ਜਿਸਦੀ ਗਾਰੰਟੀ ਸਰਕਾਰ ਦੇਵੇਗੀ ਤੇ ਵਿਆਜ਼ ਵੀ ਸਰਕਾਰ ਦੇਵੇਗੀ।
  • ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਬਣੇਗਾ ਤੇ ਇਹਨਾਂ ਵਿੱਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀਆਂ ਵਾਸਤੇ ਹੋਣਗੀਆਂ।  
  • ਸਰਕਾਰੀ ਨੌਕਰੀਆਂ ਵਿੱਚ ਕੁੜੀਆਂ ਲਈ 50 ਫੀਸਦੀ ਰਾਖਵਾਂਕਰਨ ਹੋਵੇਗਾ।
Exit mobile version