India International

ਚੀਨ ‘ਚ ਫਿਰ ਫੈਲ ਗਈ ਆਹ ਗੰਦੀ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਸਾਲ 2019 ਵਿੱਚ ਕੋਰੋਨਾ ਫੈਲਣ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਫਿਰ ਇਸ ਲਾਗ ਦੇ ਵੁਹਾਨ ਸ਼ਹਿਰ ਤੋਂ ਹੀ ਮੁੜ ਫੈਲਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਸਰਕਾਰ ਨੇ 1.1 ਕਰੋੜ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਹੈ।

ਚੀਨ ਵਿਚ ਪਿਛਲੇ 10 ਦਿਨਾਂ ਵਿੱਚ 300 ਲੋਕਾਂ ਵਿੱਚ ਕੋਰੋਨਾ ਦੀ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਚੀਨ ਦੇ ਕਰੀਬ 15 ਸੂਬੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੱਸੇ ਹਨ। ਵੁਹਾਨ ਦੇ ਸਥਾਨਕ ਪੱਧਰ ਉੱਤੇ ਕੋਰੋਨਾ ਵਾਇਰਸ ਫੈਲਣ ਦਾ ਐਲਾਨ ਉਸ ਵੇਲੇ ਹੋਇਆ ਹੈ, ਜਦੋਂ ਤੇਜੀ ਨਾਲ ਫੈਲਣ ਵਾਲਾ ਡੈਲਟਾ ਵੈਰੀਏਂਟ ਤੇ ਮੌਸਮ ਜਿੰਮੇਦਾਰ ਹੈ। ਹਾਲਾਂਕਿ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਚੀਨ ਕਾਫੀ ਸਫਲ ਰਿਹਾ ਹੈ, ਪਰ ਕਾਫੀ ਆਵਾਜਾਹੀ ਵਾਲੇ ਨਾਨਜਿੰਗ ਏਅਰਪੋਰਟ ਦੇ ਕਰਮਚਾਰੀਆਂ ਵਿੱਚ ਕੋਰੋਨਾ ਵਾਇਰਸ ਫੈਲਣ ਨਾਲ ਚਿੰਤਾ ਵਧ ਗਈ ਹੈ।


ਸਰਕਾਰੀ ਸੰਸਥਾਵਾਂ ਨੇ ਨਾਨਜਿੰਗ ਵਿਚ ਰਹਿਣ ਵਾਲੇ 92 ਲੱਖ ਲੋਕਾਂ ਦੀ ਤਿੰਨ ਵਾਰ ਟੈਸਟਿੰਗ ਤੋਂ ਤਾਲਾਬੰਦੀ ਕਰ ਦਿੱਤੀ ਹੈ।ਚੀਨ ਦੇ ਸਾਹ ਰੋਗ ਮਾਹਿਰਾਂ ਨੇ ਦੱਸਿਆ ਹੈ ਕਿ ਚੀਨ ਵਿਚ ਕੋਰੋਨਾ ਲਾਗ ਦਾ ਨਵਾਂ ਕੇਂਦਰ ਹੁਣ ਚਾਂਗਜਿਆਜੀ ਬਣ ਗਿਆ ਹੈ। ਇਸਦੇ ਨਾਲ ਹੀ ਕੋਰੋਨਾ ਵਾਇਰਸ ਚੀਨ ਦੀ ਰਾਜਧਾਨੀ ਬੀਜਿੰਗ ਤੱਕ ਪਹੁੰਚ ਗਿਆ ਹੈ, ਜਿੱਥੇ ਸਥਾਨਕ ਪੱਧਰ ਉੱਤੇ ਇਸ ਲਾਗ ਦੇ ਫੈਲਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।