Lok Sabha Election 2024 Punjab

ਅਕਾਲੀ ਦਲ ਨੇ ਜਨਤਕ ਕੀਤਾ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ, 4 ਜਣਿਆਂ ਦੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ (Criminal Antecedents) ਜਨਤਕ ਕਰ ਦਿੱਤਾ ਹੈ। ਪਾਰਟੀ ਨੇ ਆਪਣੇ 4 ਉਮੀਦਵਾਰਾਂ ਦਾ ਰਿਕਾਰਡ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ। ਇਨ੍ਹਾਂ ਵਿੱਚ ਪਾਰਟੀ ਦੇ ਸੀਨੀਅਰ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਦਾ ਨਾਂ ਪਹਿਲੇ ਸਥਾਨ ’ਤੇ ਹੈ।

ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਡਾ. ਦਲਜੀਤ ਸਿੰਘ ਚੀਮਾ ਦੇ ਰਿਕਾਰਡ ਵਿੱਚ 6 ਨਵੰਬਰ 2021 ਨੂੰ ਦਰਜ ਕੀਤੀ FIR ਦਾ ਜ਼ਿਕਰ ਹੈ, ਜੋ ਚੰਡੀਗੜ੍ਹ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ਵਿੱਚ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਜਨਤਕ ਕੰਮ ’ਚ ਅੜਿੱਕਾ ਪਾਉਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

ਦੂਜੇ ਸਥਾਨ ’ਤੇ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨੇ ਅਨਿਲ ਜੋਸ਼ੀ (Anil Joshi) ਦਾ ਨਾਂ ਹੈ ਜਿਨ੍ਹਾਂ ਖ਼ਿਲਾਫ਼ ਅੰਮ੍ਰਿਤਸਰ ’ਚ 31 ਅਗਸਤ 2021 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ’ਚ ਜਾਂਚ ਜਾਰੀ ਹੈ ਤੇ ਹੁਣ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਰਿਕਾਰਡ ’ਚ ਲਿਖਿਆ ਗਿਆ ਹੈ ਕਿ ਜੋਸ਼ੀ ਖ਼ਿਲਾਫ਼ IPC ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ’ਤੇ 1000 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਸੀ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra) ਖ਼ਿਲਾਫ਼ 2 ਮਾਮਲੇ ਦਰਜ ਹਨ। ਉਨ੍ਹਾਂ ਖ਼ਿਲਾਫ਼ ਵੀ ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ’ਚ ਰਿਹਾਇਸ਼ ਦੇ ਬਾਹਰ ਧਰਨਾ ਦੇਣ ਤੇ ਸਰਕਾਰੀ ਕੰਮ ’ਚ ਅੜਿੱਕਾ ਪਾਉਣ ਦੇ ਮਾਮਲੇ ’ਚ FIR ਹੋਈ ਸੀ।

ਪਟਿਆਲਾ ਤੋਂ ਉਮੀਦਵਾਰ ਐੱਨ. ਕੇ. ਸ਼ਰਮਾ ਖ਼ਿਲਾਫ਼ ਕੁੱਲ 3 ਮਾਮਲੇ ਦਰਜ ਹਨ।

 

ਇਹ ਵੀ ਪੜ੍ਹੋ – ਸੰਗਰੂਰ ਦੀ ਸਿਆਸਤ ‘ਚ ਨਵਾਂ ਮੋੜ, ਕਾਂਗਰਸੀ ਆਗੂ ਨਰਾਜ਼