Punjab

‘ਜਿੱਥੇ ਲਾਰੈਂਸ ਨੇ ਮਨ੍ਹਾ ਕੀਤਾ,ਮੂਸੇਵਾਲਾ ਉੱਥੇ ਗਿਆ !’ਦੋਵੇਂ ਗਾਲ੍ਹੋ ਗਾਲ੍ਹੀ ਹੋਏ’!

ਬਿਉਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਨਵਾਂ ਖੁਲਾਸਾ ਹੋਇਆ ਹੈ । ਮੂਸੇਵਾਲਾ ਦਾ ਲਾਰੈਂਸ ਦੇ ਨਾਲ ਕਬੱਡੀ ਕੱਪ ਨੂੰ ਲੈਕੇ ਵਿਵਾਦ ਹੋਇਆ ਸੀ। ਜਿਸ ਦੇ ਬਾਅਦ ਫੋਨ ‘ਤੇ ਲਾਰੈਂਸ ਅਤੇ ਗੋਲਡੀ ਦਾ ਮੂਸੇਵਾਲਾ ਨਾਲ ਝਗੜਾ ਹੋਇਆ ਸੀ । ਦੋਵਾਂ ਨੇ ਇੱਕ ਦੂਜੇ ਨੂੰ ਗਾਲਾਂ ਵੀ ਕੱਢਿਆ । ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਲਾਰੈਂਸ ਨੂੰ ਕਹਿ ਦੇਣਾ ‘ਜੋ ਕਰਨਾ ਹੈ ਕਰ ਲਏ ਮੈਂ ਆਪਣੀ ਮਰਜ਼ੀ ਦਾ ਮਾਲਿਕ ਹਾਂ’। ਇਸ ਦੇ ਬਾਅਦ ਕਤਲ ਦੀ ਸਾਜਿਸ਼ ਸ਼ੁਰੂ ਹੋਈ ਸੀ । ਮਾਨਸਾ ਪੁਲਿਸ ਦੀ ਪੁੱਛ-ਗਿੱਛ ਦੇ ਦੌਰਾਨ ਲਾਰੈਂਸ ਬਿਸ਼ਨੋਈ ਦੇ ਭਾਂਜੇ ਸਚਿਨ ਥਾਾਪਨ ਨੇ ਇਹ ਖੁਲਾਸਾ ਕੀਤਾ ਹੈ । ਉਸ ਨੇ ਕਿਹਾ ਕਿ ਜਦੋਂ ਇਹ ਸਬ ਹੋਇਆ ਤਾਾਂ ਉਹ ਲਾਰੈਂਸ ਦੇ ਨਾਲ ਸੀ । ਉਸ ਨੂੰ 2021 ਵਿੱਚ ਹੀ ਪਤਾ ਚੱਲ ਗਿਆ ਸੀ ਕਿ ਮੂਸੇਵਾਲਾ ਦਾ ਕਤਲ ਹੋਵੇਗਾ । ਅਰਜ਼ਰਬੈਜਾਨ ਤੋਂ ਭਾਰਤ ਲਿਆਉਣ ਦੇ ਬਾਅਦ ਸਚਿਨ ਨੂੰ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈਕੇ ਆਈ ਸੀ। ਬੁੱਧਵਾਰ ਨੂੰ ਕਾਲਾ ਪੀਲਿਆ ਦੀ ਸ਼ਿਕਾਇਤ ਕਰਨ ਦੇ ਬਾਅਦ ਉਸ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

ਲਾਰੈਂਸ ਨੇ ਮੂਸੇਵਾਲਾ ਨੂੰ ਕਿਹਾ ਲੱਕੀ ਪਟਿਆਲਾ ਮੇਰਾ ਦੁਸ਼ਮਣ ਹੈ

ਸਚਿਨ ਥਾਪਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਗਸਤ 2021 ਵਿੱਚ ਮੇਰੇ ਨਾਲ ਅਜਮੇਰ ਜੇਲ੍ਹ ਵਿੱਚ ਬੰਦ ਸੀ । ਉਸੇ ਦੌਰਾਨ ਭਾਗੋਮਾਜਰਾ ਵਿੱਚ ਕਬੱਡੀ ਕੱਪ ਹੋਣ ਵਾਲਾ ਸੀ । ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲਾ ਕਰਵਾ ਰਿਹਾ ਸੀ। ਲਾਰੈਂਸ ਨੇ ਮੂਸੇਵਾਲਾ ਨੂੰ ਫੋਨ ਕਰਕੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਨਾ ਆਵੇ। ਲੱਕੀ ਪਟਿਆਲਾ ਸਾਡਾ ਦੁਸ਼ਮਣ ਹੈ।

‘ਮੂਸੇਵਾਲਾ ਚੱਲਾ ਗਿਆ ਤਾਂ ਫੋਨ ‘ਤੇ ਗਾਲਾਂ ਕੱਢੀਆਂ’

ਲਾਰੈਂਸ ਨੇ ਮਨਾ ਕਰਨ ਦੇ ਬਾਵਜੂਦ ਸਿੱਧੂ ਮੂਸੇਵਾਲਾ ਜਦੋਂ ਉੱਥੋ ਚੱਲਾ ਗਿਆ ਤਾਂ ਲਾਰੈਂਸ ਨੇ ਮੂਸੇਵਾਲਾ ਨੂੰ ਮੁੜ ਫੋਨ ਕੀਤਾ ਅਤੇ ਪੁੱਛਿਆ ਕੀ ਤੂੰ ਮੇਰੇ ਮਨਾ ਕਰਨ ਦੇ ਬਾਵਜੂਦ ਕਿਉਂ ਗਿਆ ਸੀ ? ਪੁਲਿਸ ਸੂਤਰਾਂ ਦੇ ਮੁਤਾਬਿਕ ਸਚਿਨ ਥਾਪਨ ਨੇ ਦੱਸਿਆ ਕਿ ਲਾਰੈਂਸ ਨੇ ਮੂਸੇਵਾਲਾ ਨੂੰ ਗਾਲਾਂ ਵੀ ਕੱਢਿਆਂ ਸਨ । ਮੂਸੇਵਾਲਾ ਨੇ ਵੀ ਲਾਰੈਂਸ ਨੂੰ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ ਸੀ।

ਇਸ ਦੇ ਬਾਅਦ ਲਾਾਰੈਂਸ ਨੇ ਗੋਲਡੀ ਬਰਾੜ ਨੂੰ ਫੋਨ ਕੀਤਾ । ਲਾਰੈਂਸ ਨੇ ਉਸ ਨੂੰ ਦੱਸਿਆ ਕਿ ਮੇਰੇ ਰੋਕਣ ਦੇ ਬਾਵਜੂਦ ਮੂਸੇਵਾਲਾ ਲੱਕੀ ਦੇ ਟੂਰਨਾਮੈਂਟ ‘ਤੇ ਗਿਆ। ਫਿਰ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਫੋਨ ਕੀਤਾ,ਸਚਿਨ ਦਾ ਦਾਅਵਾ ਹੈ ਕਿ ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਕਿਹਾ ‘ਇਸ ਤੋਂ ਇਲਾਵਾ ਕੁਝ ਹੋਰ ਗੱਲ ਕਰਨੀ ਹੈ ਤਾਂ ਕਰੋ ਲਾਰੈਂਸ ਨੂੰ ਕਹਿ ਦੇਣਾ ਕਿ ਜੋ ਕਰਨਾ ਹੈ ਕਰ ਲਏ । ਮੂਸੇਵਾਲਾ ਨੇ ਕਿਹਾ ਮੈਂ ਆਪਣੀ ਮਰਜ਼ੀ ਦਾ ਮਾਲਿਕ ਹਾਂ ‘। ਸਚਿਨ ਨੇ ਕਿਹਾ ਕਿ ਉਸੇ ਸਮੇਂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਸ਼ੁਰੂ ਹੋ ਗਈ ਸੀ।