India

ਭਾਰਤੀ ਤੱਟ ਰੱਖਿਅਕ ਨੂੰ ਮਿਲਿਆ ਨਵਾਂ ਮੁਖੀ!

ਬਿਉਰੋ ਰਿਪੋਰਟ –  ਦੇਸ਼ ਦੇ ਸਮੁੰਦਰੀ ਬਲ ਨੂੰ ਨਵਾਂ ਮੁੱਖੀ ਮਿਲ ਗਿਆ ਹੈ। ਭਾਰਤੀ ਤੱਟ ਰੱਖਿਅਕ (Indian Coast Guard) ਦੇ ਵਧੀਕ ਡਾਇਰੈਕਟਰ ਜਨਰਲ ਐਸ ਪਰਮੀਸ (General S Paramesh) ਨੂੰ ਸਮੁੱਦੀ ਬਲ ਦੇ ਮੁਖੀ ਦੀ ਜ਼ਿੰਮੇਵਾਰੀ ਮਿਲੀ ਹੈ। ਉਹ ਕੱਲ੍ਹ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ।

ਦੱਸ ਦੇਈਏ ਕਿ ਪਿਛਲੇ ਮਹੀਨੇ ਸਾਬਕਾ ਡਾਇਰੈਕਟਰ ਜਨਰਲ ਰਾਕੇਸ਼ ਪਾਲ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਮੌਜੂਦਾ ਸਮੇਂ ਵਿਚ ਡਾਇਰੈਕਟਰ ਜਨਰਲ ਵਜੋਂ ਅਹੁਦਾ ਸ਼ੰਭਾਲਣਗੇ। ਦੱਸ ਦੇਈਏ ਕਿ ਐਸ ਪਰਮੀਸ਼ ਇਕ ਤਜਰਬੇਕਾਰ ਵਿਅਕਤੀ ਹਨ ਅਤੇ ਉਨ੍ਹਾਂ ਨੇ  ਤੱਟ ਰੱਖਿਅਕ ਦੇ ਕਈ ਵੱਡੇ ਜਹਾਜ਼ਾਂ ਦੀ ਸਫਲਤਾਪੂਰਵਕ ਕਮਾਂਡ ਕੀਤੀ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਵੀ ਕੀਤਾ ਗਿਆ ਹੈ। ਸਾਲ 2012 ਵਿਚ ਰਾਸ਼ਟਰਪਤੀ ਤੱਟ ਰੱਖਿਆ ਮੈਡਲ,, ਤੱਟ ਰੱਖਿਆ ਮੈਡਲ ਅਤੇ ਡਾਇਰੈਕਟਰ ਜਨਰਲ ਕੋਸਟ ਗਾਰਡ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੂੰ 2009 ਵਿੱਚ FOCINC (ਪੂਰਬੀ) ਪ੍ਰਸ਼ੰਸਾ ਪੱਤਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ –  ਕੱਲ੍ਹ ਨੂੰ ਸੇਵਾ ਕੇਂਦਰ ਬੰਦ ਰਹਿਣਗੇ!