Punjab

ਐੱਸ.ਡੀ.ਐੱਸ. ਦਫਤਰਾਂ ਵਿੱਚ ਬਦਲਿਆ ਸੁਪਰਡੈਂਟ ਪੱਧਰ ਦਾ ਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਐੱਸ.ਡੀ.ਐੱਸ. ਦਫਤਰਾਂ ਵਿੱਚ ਸੁਪਰਡੈਂਟ ਪੱਧਰ ਦੇ ਅਹੁਦੇ ਦਾ ਨਾਮ ਬਦਲ ਦਿੱਤਾ ਗਿਆ ਹੈ। ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਦੇ ਸਾਰੇ ਮੰਡਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਸੂਬੇ ਦੇ ਸਾਰੇ ਸਬ-ਡਿਵੀਜ਼ਨਲ ਮੈਜਿਸਟਰੇਟ ਦਫਤਰਾਂ ਵਿੱਚ ਸਬ-ਡਵੀਜ਼ਨਲ ਸਹਾਇਕ (ਸੀਨੀਅਰ ਸਹਾਇਕ) ਦੀ ਅਸਾਮੀ ਨੂੰ ਅਪ-ਗ੍ਰੇਡ ਕਰਕੇ ਸੁਪਰਡੰਟ ਗ੍ਰੇਡ-2 ਦੀ ਕਰਨ ਬਾਰੇ ਚਿੱਠੀ ਲਿਖੀ ਹੈ।

ਚਿੱਠੀ ਵਿੱਚ ਲਿਖਿਆ ਹੈ ਕਿ ਅਪਗ੍ਰੇਡ ਹੋਈ ਸੁਪਰਡੰਟ ਗ੍ਰੇਡ-2 ਦੀ ਇਸ ਅਸਾਮੀ ਨੂੰ ਸੁਪਰਡੰਟ ਗ੍ਰੇਡ-2 (ਜਨਰਲ) ਬਣਾਇਆ ਗਿਆ ਸੀ। ਇਸ ਸਬੰਧ ਵਿੱਚ ਮੁੜ ਵਿਚਾਰ ਕਰਨ ਤੋਂ ਬਾਅਦ ਸੁਪਰਡੰਟ ਗ੍ਰੇਡ-2 ਦੀ ਇਸ ਅਸਾਮੀ ਨੂੰ ਸੁਪਰਡੰਟ ਗ੍ਰੇਡ-2 (ਮਾਲ) ਦੁਬਾਰਾ ਨਿਰਧਾਰਤ (re-designate) ਕੀਤਾ ਗਿਆ ਹੈ।