‘ਦ ਖ਼ਾਲਸ ਬਿਊਰੋ : ਰੂਸ ਦੇ ਯੂਕਰੇਨ ਤੇ ਹ ਮਲੇ ਨੂੰ ਲੈ ਕੇ ਜਿਥੇ ਦੁਨੀਆ ਭਰ ਵਿੱਚ ਰੂਸ ਅਲਗ-ਥਲਗ ਪੈ ਗਿਆ ਹੈ,ਉਥੇ ਉਸ ਨੂੰ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਰੂਸੀ ਟੈਲੀਵਿਜ਼ਨ ਚੈਨਲ ਦੇ ਪੂਰੇ ਸਟਾਫ ਵੱਲੋਂ ਅੰਤਿਮ ਪ੍ਰਸਾਰਣ ਵਿੱਚ “ਜੰ ਗ ਨਹੀਂ” ਦਾ ਐਲਾਨ ਕਰਨ ਤੋਂ ਬਾਅਦ ਲਾਈਵ ਆਨ-ਏਅਰ ਤੋਂ ਅਸਤੀਫਾ ਦੇ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਰੂਸੀ ਅਧਿਕਾਰੀਆਂ ਨੇ ਯੂਕਰੇਨ ਯੁੱਧ ਦੀ ਕਵਰੇਜ ਨੂੰ ਲੈ ਕੇ ਇਸ ਚੈਨਲ ਦੇ ਸੰਚਾਲਕ ਨੂੰ ਮੁਅੱਤਲ ਕਰ ਦਿਤਾ ਸੀ ,ਜਿਸ ਤੋਂ ਬਾਅਦ ਟੀਵੀ ਰੇਨ ਦੇ ਸਟਾਫ ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ।ਚੈਨਲ ਦੇ ਸੰਸਥਾਪਕਾਂ ਵਿੱਚੋਂ ਇੱਕ ਨਤਾਲੀਆ ਸਿੰਦੇਯੇਵਾ, ਨੇ ਆਪਣੇ ਆਖਰੀ ਪ੍ਰਸਾਰਣ ਵਿੱਚ “ਨੋ ਟੂ ਵਾਰ” ਕਿਹਾ।
ਰੂਸ ਦੇ ਏਕੋ ਮੋਸਕਵੀ ਨਾਮ ਦੇ ਰੇਡੀਓ ਸਟੇਸ਼ਨ, ਨੂੰ ਵੀ ਯੂਕਰੇਨ ਵਿੱਚ ਯੁੱ ਧ ਦੀ ਕਵਰੇਜ ਕਾਰਣ ਭੰ ਗ ਕਰ ਦਿੱਤਾ ਗਿਆ ਹੈ।
ਇਸ ਰੇਡੀਓ ਸਟੇਸ਼ਨ ਨੇ ਉਹਨਾਂ ਯੂਕਰੇਨੀ ਪੱਤਰਕਾਰਾਂ ਨਾਲ ਇੰਟਰਵਿਊ ਨੂੰ ਪ੍ਰਦਰਸ਼ਿਤ ਕੀਤਾ ਸੀ,ਜਿਨ੍ਹਾਂ ਨੇ ਰੂਸ ਦੇ ਹਮ ਲੇ ਦੀ ਭਿਆਨ ਕਤਾ ਦਾ ਵਰਣਨ ਕੀਤਾ ਹੈ।.
ਹਾਲਾਂਕਿ, ਸੰਪਾਦਕ-ਇਨ-ਚੀਫ ਅਲੈਕਸੀ ਵੇਨੇਡਿਕਟੋਵ ਨੇ ਇਸ ਹਫਤੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਸਟੇਸ਼ਨ ਸੁਤੰਤਰ ਸੰਪਾਦਕੀ ਲਾਈਨ ਨੂੰ ਨਹੀਂ ਛੱਡੇਗਾ ਜੋ ਤਿੰਨ ਦਹਾਕਿਆਂ ਤੋਂ ਇਸਦੀ ਵਿਸ਼ੇਸ਼ਤਾ ਰਹੀ ਹੈ।
ਅਮਰੀਕਾ ਨੇ ਰੂਸ ਦੇ ਖਬਰਾਂ ਦੀ ਆਜ਼ਾਦੀ ਨੂੰ ਰੋਕਣ ਅਤੇ ਰੂਸੀਆਂ ਨੂੰ ਯੂਕਰੇਨ ਦੇ ਹਮਲੇ ਦੀਆਂ ਖਬਰਾਂ ਸੁਣਨ ਤੇ ਪਾਬੰਦੀ ਲਾਉਣ ਨੂੰ ਇੱਕ ਤਰਾਂ ਨਾਲ “ਮੀਡੀਆ ਦੀ ਆਜ਼ਾਦੀ ਅਤੇ ਸੱਚਾਈ ਵਿਰੁੱਧ ਪੂਰੀ ਜੰਗ” ਦਸਿਆ ਹੈ।
ਵਿਦੇਸ਼ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, “ਰੂਸ ਦੀ ਸਰਕਾਰ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਤੇ ਵੀ ਪਾਬੰਦੀ ਲਗਾ ਰਹੀ ਹੈ। ਜੋ ਕਿ ਸਰਾਸਰ ਗੱਲਤ ਹੈ। ਕਿਉਂਕਿ ਬਹੁਤ ਸਾਰੇ ਰੂਸੀ ਨਾਗਰਿਕ ਇਕ-ਦੂਜੇ ਅਤੇ ਬਾਹਰੀ ਦੁਨੀਆ ਨਾਲ ਜੁੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।