International

ਰੂਸੀ ਫੌਜ ਨੇ ਤਿੰਨ ਇਜ਼ਰਾਈਲੀ ਨਾਗਰਿਕਾਂ ਨੂੰ ਬਣਾਇਆ ਬੰਧ ਕ : ਯੂਕਰੇਨ

ਦ ਖ਼ਾਲਸ ਬਿਊਰੋ : ਰੂ ਸੀ ਫੌਜਾਂ ਵੱਲੋਂ ਯੂ ਕਰੇਨ ਦੇ ਸ਼ਹਿਰ ਮੇਲਿਟੀਪੋਲ ‘ਤੇ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬੰ ਬਾ ਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਯੂਕਰੇਨ ਦੀ ਸਰਕਾਰ ਨੇ ਰੂਸੀ ਸੁਰੱਖਿਆ ਬਲਾਂ ‘ਤੇ ਮੇਲਿਟੀਪੋਲ ਸ਼ਹਿਰ ਵਿਚ ਤਿੰਨ ਇਜ਼ਰਾਈਲੀ ਨਾਗਰਿਕਾਂ ਨੂੰ ਅਗਵਾ ਕਰਨ ਦਾ ਦੋ ਸ਼ ਲਗਾਇਆ ਹੈ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਕਿਹਾ ਕਿ ਅੱਜ ਰੂਸੀ ਸੈਨਿਕਾਂ ਨੇ ਤਿੰਨ ਇਜ਼ਰਾਈਲੀ ਨਾਗਰਿਕਾਂ ਨੂੰ ਬੰ ਧਕ ਬਣਾ ਲਿਆ

ਇਸ ਤੋਂ ਪਹਿਲਾਂ ਮੇਲਿਤਪੋਲ ਸ਼ਹਿਰ ਤੋਂ ਖਬਰਾਂ ਆਈਆਂ ਸਨ ਕਿ ਰੂਸੀ ਸੁਰੱਖਿਆ ਬਲਾਂ ਨੇ ਇਕ ਸਥਾਨਕ ਅਖਬਾਰ ਦੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। 18 ਮਾਰਚ ਨੂੰ, ਰੂਸੀ ਰੱਖਿਆ ਮੰਤਰਾਲੇ ਨੇ ਮੈਲੀਟੋਪੋਲ ਸ਼ਹਿਰ ਵਿੱਚ ਮਲਬੇ ਦੇ ਢੇਰ ਨੂੰ ਦਿਖਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਯੂਕਰੇਨ ਦੀ ਮਿਜ਼ਾ ਈਲ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ ਸੀ।