International

ਰੂਸ ਨੇ ਯੂਕਰੇਨ ‘ਤੇ ਹੱਕ ਜਤਾਉਣਾ ਕੀਤਾ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਅਤੇ ਯੂਕਰੇਨ ਦੀ ਸੀਮਾ ‘ਤੇ ਵੱਧ ਰਿਹਾ ਤਣਾਅ ਗੰਭੀਰ ਚਿੰਤਾ ਦਾ ਮੁੱਦਾ ਬਣ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਦੋ ਵੱਖਵਾਦੀ ਖ਼ੇਤਰਾਂ ਦੋਨੇਤਸਕ ਅਤੇ ਲੁਹਾਂਸਕ ਨੂੰ ਮਾਨਤਾ ਦੇ ਦਿੱਤੀ ਹੈ। ਇਨ੍ਹਾਂ ਦਾ ਕੰਟਰੋਲ ਰੂਸ ਵੱਲੋਂ ਸਮਰਥਨ ਹਾਸਲ ਵੱਖਵਾਦੀ ਲੋਕ ਕਰਦੇ ਹਨ। ਪੁਤਿਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ। ਇਹ ਰੂਸੀ ਫ਼ੌਜਾਂ ਮੁਲਕ ਦੇ ਲੁਹਾਂਸਕ ਅਤੇ ਦੋਨੇਤਸਕ ਇਲਾਕਿਆਂ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕਰਨਗੀਆਂ। ਪੁਤਿਨ ਨੇ ਯੂਕਰੇਨ ਦੀ ਨਿੰਦਾ ਕਰਦਿਆਂ ਕਿਹਾ ਕਿ ਉੱਥੇ ਇੱਕ ਕੱਠਪੁਤਲੀ ਸ਼ਾਸਨ ਹੈ ਅਤੇ ਯੂਕਰੇਨ ਅਮਰੀਕੀ ਉਪਨਿਵੇਸ਼ ਬਣ ਚੁੱਕਿਆ ਹੈ।