‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਨੇ ਯੂਕਰੇਨ ਨੂੰ ਬੁਰੀ ਤਰ੍ਹਾਂ ਮਾ ਰਨਾ ਸ਼ੁਰੂ ਕੀਤਾ ਹੈ। ਰੂਸ ਵੱਲੋਂ ਅੱਜ ਯੂਕਰੇਨ ਦੀ ਹਵਾਈ ਰੱਖਿਆ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਦੂਜੇ ਪਾਸੇ ਯੂਕਰੇਨ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਰੂਸ ਨਾਲ ਆਪਣੇ ਸਾਰੇ ਕੂਟਨੀਤਿਕ ਸਬੰਧ ਤੋੜ ਲਏ ਹਨ। ਯੂਕਰੇਨ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਨਾਗਰਿਕ ਉਡਾਣਾਂ ਤੁਰੰਤ ਬੰਦ ਕਰ ਦਿੱਤੀਆਂ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਰੂਸ ਦੀ ਇੰਟਰਫੈਕਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਹੈ ਕਿ “ਯੂਕਰੇਨੀ ਹਥਿ ਆਰਬੰਦ ਬਲਾਂ ਦੀ ਹਵਾਈ ਰੱਖਿਆ ਨੂੰ ਦਬਾ ਦਿੱਤਾ ਗਿਆ ਹੈ”। ਮੰਤਰਾਲੇ ਨੇ ਕਿਹਾ ਕਿ “ਯੂਕਰੇਨੀ ਸਰਹੱਦੀ ਬਲਾਂ ਨੇ ਰੂਸੀ ਯੂਨਿਟਾਂ ਦਾ ਕੋਈ ਵਿਰੋਧ ਨਹੀਂ ਕੀਤਾ”। ਰੂਸ ਦੇ ਇਨ੍ਹਾਂ ਦਾਅਵਿਆਂ ਦੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਰੂਸ ਦੁਆਰਾ ਯੂਕਰੇਨ ਉਪਰ ਹਮਲੇ ਤੋਂ ਬਾਅਦ ਅਧਿਕਾਰਿਕ ਤੌਰ ਤੇ ਯੂਕਰੇਨ ਨੇ ਰੂਸ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ ਹਨ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਅਰ ਜ਼ੈਲੇਂਸਕੀ ਨੇ ਸਾਂਝੀ ਕੀਤੀ। ਰਾਸ਼ਟਰਪਤੀ ਨੇ ਇਹ ਵੀ ਆਖਿਆ ਕਿ ਜਿਸ ਵੀ ਨਾਗਰਿਕ ਨੂੰ ਹਥਿ ਆਰ ਚਾਹੀਦੇ ਹਨ,ਮੁਹੱਈਆ ਕਰਵਾਏ ਜਾਣਗੇ।
ਰੂਸ ਵੱਲੋਂ ਯੂਕਰੇਨ ਤੇ ਫ਼ੌਜੀ ਹ ਮਲੇ ਤੋਂ ਬਾਅਦ ਦੇਸ਼ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਹੈ। ਕੀਵ ਵੱਲੋਂ ‘ਨਾਗਰਿਕ ਉਡਾਣਾਂ ਨੂੰ ਖ਼ਤ ਰੇ’ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਰਿਆਨਏਅਰ ਮੁਤਾਬਕ ਘੱਟੋ ਘੱਟ ਅਗਲੇ ਦੋ ਹਫ਼ਤਿਆਂ ਲਈ ਯੂਕਰੇਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।