International

ਤੇਜ਼ੀ ਨਾਲ ‘ਸ਼ਰਨਾਰਥੀ ਸੰ ਕਟ’ ਵੱਲ ਵੱਧ ਰਹੀ ਹੈ ਰੂ ਸ – ਯੂਕ ਰੇਨ ਦੀ ਜੰ ਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਰਾਸ਼ਟਰ ਨੇ ਰੂ ਸ ਯੂਕ ਰੇਨ ਹਮ ਲੇ ਨੂੰ ਲੈ ਕੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਯੂਕ ਰੇਨ ‘ਤੇ ਰੂ ਸ ਦੇ ਹਮਲੇ ਵਿਚਕਾਰ 10 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ ਅਤੇ ਬਹੁਤ ਸਾਰੇ ਹੁਣ ਵੀ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਮੁਖੀ ਫਿਲਿਪੋ ਗ੍ਰਾਂਡੀ ਨੇ ਦੱਸਿਆ ਕਿ ਹਫਤੇ ਦੇ ਅੰਤ ਤੱਕ ਕੁੱਲ ਅੰਕੜਾ 15 ਲੱਖ ਤੋਂ ਉੱਪਰ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਸਨੂੰ “ਦੂਜੇ ਵਿਸ਼ਵ ਯੁੱ ਧ ਦੇ ਅੰਤ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕ ਟ” ਕਿਹਾ ਹੈ। ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਵੇਲੇ 13 ਲੱਖ 60 ਹਜ਼ਾਰ ਯੂਕਰੇਨੀ ਸ਼ਰਨਾਰਥੀ ਹਨ। ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ, ਲਗਭਗ 760,000 ਪੋਲੈਂਡ ਜਾ ਚੁੱਕੇ ਹਨ ਜਦਕਿ 157,000 ਹੰਗਰੀ ‘ਚ ਹਨ।

ਉੱਧਰ ਵਾਸ਼ਿੰਗਟਨ ਡੀਸੀ ਵਿੱਚ ਯੂਕਰੇਨੀ ਦੂਤਾਵਾਸ ਦੇ ਇੱਕ ਪ੍ਰਤੀਨਿਧੀ ਨੇ ਵਾਇਸ ਆਫ ਅਮਰੀਕਾ ਨਿਊਜ਼ ਸਰਵਿਸ ਨੂੰ ਦੱਸਿਆ ਕਿ ਲਗਭਗ 3,000 ਅਮਰੀਕੀਆਂ ਨੇ ਰੂ ਸ ਦੇ ਹ ਮਲੇ ਦਾ ਮੁਕਾਬਲਾ ਕਰਨ ਲਈ ਯੂਕਰੇਨ ਦੁਆਰਾ ਵਿਦੇਸ਼ੀ ਵਲੰਟੀਅਰਾਂ ਲਈ ਦਿੱਤੇ ਗਏ ਸੱਦੇ ਦਾ ਜਵਾਬ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਸੀਨੀਅਰ ਯੂਕਰੇਨੀ ਅਧਿਕਾਰੀਆਂ ਨੇ ਯੁੱ ਧ ਲੜਨ ਵਿੱਚ ਮਦਦ ਲਈ ਵਿਦੇਸ਼ੀ ਵਲੰਟੀਅਰਾਂ ਦੀ ਇੱਕ “ਅੰਤਰਰਾਸ਼ਟਰੀ ਫੌਜ” ਦੇ ਗਠਨ ਦੀ ਮੰਗ ਕੀਤੀ ਹੈ। ਕੁੱਝ ਦਿਨ ਪਹਿਲਾਂ ਰਾਸ਼ਟਰਪਤੀ ਜ਼ੇਲੇਂਸਕੀ ਨੇ ਅਨੁਮਾਨ ਲਗਾਇਆ ਸੀ ਕਿ ਲਗਭਗ 16,000 ਵਿਦੇਸ਼ੀ ਯੂਕਰੇਨ ਵਿੱਚ ਲ ੜਾਈ ਵਿੱਚ ਮਦਦ ਕਰਨ ਲਈ ਸਵੈਇੱਛੁਕ ਸਨ।

ਦੂਜੇ ਪਾਸੇ ਰੂ ਸ ਨੇ ਦਾਅਵਾ ਕੀਤਾ ਹੈ ਕਿ ਉਹ ਯੂਕ ਰੇਨ ਵਿੱਚ ਫਸੇ ਆਮ ਲੋਕਾਂ ਅਤੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਯੂਕਰੇਨ ਉਸਦੀਆਂ ਕੋਸ਼ਿਸ਼ਾਂ ਨੂੰ ਰੋਕ ਰਿਹਾ ਹੈ। ਰੂਸ ਦੇ ਨੈਸ਼ਨਲ ਸੈਂਟਰ ਫਾਰ ਡਿਫੈਂਸ ਕੰਟਰੋਲ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਿਨਸੇਵ ਨੇ ਕਿਹਾ ਕਿ ਵੋਲਨੋਵਾਖਾ ਅਤੇ ਮਾਰੀਉਪੋਲ ਵਿੱਚ ਰੋਜ਼ ਮਨੁੱਖੀ ਕੋਰੀਡੋਰ ਖੋਲ੍ਹੇ ਜਾ ਰਹੇ ਹਨ ਪਰ ਯੂਕਰੇਨ ਦੀ ਫ਼ੌਜ ਲੋਕਾਂ ਨੂੰ ਉੱਥੋਂ ਨਿਕਲਣ ਤੋਂ ਰੋਕ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਮਨੁੱਖੀ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਭਿ ਆਨਕ ਰੂਪ ਲੈ ਰਹੀ ਹੈ। ਉੱਥੇ ਹੀ ਰੂ ਸ ਯੂਕ ਰੇਨ ਦੇ ਲੋਕਾਂ ਦੇ ਲਈ ਮੌਜੂਦਾ ਸਥਿਤੀ ਨੂੰ ਸਥਿਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੀ ਮਨੁੱਖੀ ਜ਼ਿੰਮੇਦਾਰੀਆਂ ਪੂਰੀਆਂ ਕਰ ਰਿਹਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਯੂਕਰੇਨ ਨੇ ਰੂ ਸ ਉੱਤੇ ਜੰ ਗਬੰਦੀ ਦੀ ਉਲੰਘਣਾ ਕਰਨ ਦਾ ਦੋ ਸ਼ ਲਾਇਆ ਹੈ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਯੁੱ ਧ ਦੇ ਦਸਵੇਂ ਦਿਨ ਯਾਨਿ ਕੱਲ੍ਹ ਅਸਥਾਈ ਜੰ ਗਬੰਦੀ ਲਾਗੂ ਕੀਤੀ ਸੀ ਪਰ ਰੂਸੀ ਫ਼ੌਜ ਨੇ ਅੱਧੇ ਘੰਟੇ ਤੋਂ ਘੱਟ ਸਮੇਂ ਦੇ ਲਈ ਹੀ ਹਮ ਲੇ ਰੋਕੇ ਜਿਸ ਕਰਕੇ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਤਿਕਿਰਿਆ ਵਿੱਚ ਰੁਕਾਵਟ ਆਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਤਿਆਰ ਕੀਤੀ ਗਈ ਬੱਸ ਉੱਤੇ ਹਮ ਲੇ ਕੀਤੇ ਗਏ ਹਨ। ਪਰ ਰੂਸ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਅਤੇ ਯੂਕਰੇਨ ਉੱਤੇ ਫਸੇ ਹੋਏ ਲੋਕਾਂ ਨੂੰ ਇਲਾਕੇ ਵਿੱਚੋਂ ਨਾ ਨਿਕਲਣ ਦੇਣ ਦਾ ਦੋ ਸ਼ ਲਾ ਰਿਹਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਯੂਕਰੇਨ ਦੇ ਲੋਕਾਂ ਨਾਲ ਰੂਸ ਦੇ ਹ ਮਲੇ ਖਿਲਾਫ਼ ਲ ੜਾਈ ਜਾਰੀ ਰੱਖਣ ਦੀ ਅਪੀਲ ਕੀਤੀ। ਜ਼ੇਲੈਂਸਕੀ ਨੇ ਸ਼ਨਿੱਚਰਵਾਰ ਦੀ ਰਾਤ ਨੂੰ ਕੀਵ ਵਿੱਚ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਵਿੱਚ ਜੋਸ਼ ਭਰਦਿਆਂ ਕਿਹਾਕਿ ਹੁਣ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਬਾਹਰ ਨਿਕਲਣ ਅਤੇ ਇਸ ਬੁ ਰਾਈ ਨੂੰ ਆਪਣੇ ਸ਼ਹਿਰ ਤੋਂ ਬਾਹਰ ਕੱਢਣ ਦੀ ਜ਼ਰੂਰਤ ਹੈ।

ਪਰ ਇਸਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਯੂਕਰੇਨ ਨੂੰ ਹੋਰ ਫਾ ਈਟਰ ਜ਼ੈੱਟਸ ਦੇਣ ਦੀ ਅਪੀਲ ਕੀਤੀ। ਉਸ ਨੇ ਅਮਰੀਕਾ ਨੂੰ ਰੂਸ ਦੇ ਬਣੇ ਲ ੜਾਕੂ ਜਹਾਜ਼ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ। ਇਨ੍ਹਾਂ ਜਹਾਜ਼ਾਂ ਨੂੰ ਯੂਕਰੇਨ ਦੇ ਪਾਇਲਟ ਚਲਾ ਸਕਦੇ ਹਨ। ਅਮਰੀਕੀ ਅਧਿਕਾਰੀ ਪੋਲੈਂਡ ਦੇ ਲੀਡਰਾਂ ਨਾਲ ਸੰਪਰਕ ਵਿੱਚ ਹਨ ਤਾਂ ਜੋ ਯੂਕਰੇਨ ਨੂੰ ਮਿਗ ਫਾਈਟਰ ਜ਼ੈੱਟਸ ਦਿੱਤੇ ਜਾ ਸਕਣ।