‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵੱਲੋਂ ਕੱਲ੍ਹ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਯੂਕਰੇਨ ਵਿੱਚ ਹਾਲਾਤ ਬਹੁਤ ਦਰਦਮਈ ਬਣੇ ਹੋਏ ਹਨ। ਇਸ ਹਮ ਲੇ ਵਿੱਚ ਕਿੰਨੇ ਹੀ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਹੋ ਗਏ ਹਨ। ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਰੂਸ ਵੱਲੋਂ ਇੱਕ ਤੋਂ ਬਾਅਦ ਯੂਕਰੇਨ ਦੇ ਟਿਕਾਣਿਆਂ ‘ਤੇ ਕਬਜ਼ਾ ਕਰ ਰਿਹਾ ਹੈ। ਯੂਕਰੇਨ ਦੇ ਏਅਰਬੇਸ ‘ਤੇ ਕਬਜ਼ਾ ਕਰਨ ਤੋਂ ਬਾਅਦ ਅੱਜ ਰੂਸ ਦੀ ਫ਼ੌਜ ਨੇ ਚਰਨੋਬਲ ਪ੍ਰਮਾਣੂ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲੀਕ ਨੇ ਕਿਹਾ ਕਿ ਵੀਰਵਾਰ ਨੂੰ ਹੋਇਆ “ਬਿਲਕੁਲ ਵਿਅਰਥ ਹਮ ਲਾ ਅੱਜ ਯੂਰਪ ਵਿੱਚ ਸਭ ਤੋਂ ਗੰਭੀਰ ਖ਼ਤ ਰਿਆਂ ਵਿੱਚੋਂ ਇੱਕ” ਹੈ। ਸਾਲ 1986 ਵਿੱਚ ਚਰਨੋਬਲ ਵਿਖੇ ਹੋਇਆ ਇੱਕ ਪਰਮਾਣੂ ਧ ਮਾਕਾ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਭੈੜੀਆਂ ਤਬਾਹੀਆਂ ‘ਚੋਂ ਇੱਕ ਸੀ, ਜਿਸ ‘ਚ ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਹੋਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਨੇ ਚਿ ਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਆਪਣਾ ਹਮ ਲਾ ਜਾਰੀ ਰੱਖਿਆ ਤਾਂ ਅਜਿਹੀ ਤਬਾਹੀ ਦੁਬਾਰਾ ਹੋ ਸਕਦੀ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਵੀ ਲਿਖਿਆ ਸੀ, “ਸਾਡੀ ਰੱਖਿਆ ਕਰਨ ਵਾਲੇ ਆਪਣੀਆਂ ਜਾਨਾਂ ਦੇ ਰਹੇ ਹਨ ਤਾਂ ਜੋ 1986 ਦੀ ਤ੍ਰਾਸਦੀ ਨੂੰ ਦੁਹਰਾਇਆ ਨਾ ਜਾਵੇ।”