‘ਦ ਖ਼ਾਲਸ ਬਿਊਰੋ : ਰੂਸ ਯੂਕਰੇਨ ‘ਤੇ ਲਗਾਤਾਰ ਮਿ ਜ਼ਾਈਲੀ ਹਮ ਲੇ ਕਰ ਰਿਹਾ ਹੈ। ਇਸੋ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਵੀਡੀਓ ਦਾ ਰਾਹੀਂ ਇਟਲੀ ਦੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਜੰਗ ਲ ੜ ਰਿਹਾ ਹੈ ਅਤੇ ਜੰਗ ਦੇ ਰਾਹੀਂ ਰੂਸ ਯੂਰਪ ਵਿੱਚ ਦਾਖਲ ਹੋਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਦੀਆਂ ਫੌਜਾਂ ਲਈ ਯੂਕਰੇਨ ਯੂਰਪ ਦਾ ਦਰਵਾਜ਼ਾ ਹੈ ਜਿਸ ਨੂੰ ਉਹ ਤੋੜ ਕੇ ਲੰਘਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਰੂਸ ਉਤੇ ਹੋਰ ਪਾਬੰਦੀਆਂ ਲਾਉਣ ਦੀ ਅਪੀਲ ਕੀਤੀ ਸੀ।