International

ਰੂਸ ਹੁਣ ਪਹਿਲਾਂ ਜਿਨ੍ਹਾਂ ਤਾਕਤਵਰ ਨਹੀਂ ਰਿਹਾ : ਬ੍ਰਿਟੇਨ ਰੱਖਿਆ ਸਕੱਤਰ

ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹ ਮਲੇ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।  ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵੈਲੇਸ ਨੇ ਕਿਹਾ ਕਿ ਯੂਕਰੇਨ ‘ਤੇ ਹਮ ਲੇ ਕਾਰਨ ਰੂਸ ਕਮਜ਼ੋਰ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਹੁਣ ਓਨੇ ਸ਼ਕਤੀਸ਼ਾਲੀ ਨਹੀਂ ਰਹੇ ਜਿੰਨੇ ਉਹ ਪਹਿਲਾਂ ਸਨ। ਹੁਣ ਉਹ ਆਪਣੇ ਹੀ ਪਿੰਜਰੇ ਵਿੱਚ ਕੈਦ ਹਨ। “ਉਸਦੀ ਫੌਜ ਥੱਕ ਗਈ ਹੈ ਅਤੇ ਉਸਨੇ ਖੁਦ ਬਹੁਤ ਦੁੱਖ ਝੱਲਿਆ ਹੈ। ਰੂਸ ਦੀ ਤਾਕਤਵਰ ਸੈਨਾ ਦਾ ਵੱਕਾਰ ਡਿੱਗ ਗਿਆ ਹੈ।

ਵੈਲੇਸ ਨੇ ਕਿਹਾ ਕਿ ਪੁਤਿਨ ਨੇ ਯੂਕਰੇਨ ਨਾਲ ਜੋ ਕੀਤਾ, ਉਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਝੱਲਣਾ ਪਏਗਾ, ਬਲਕਿ ਉਨ੍ਹਾਂ ਨੂੰ ਆਪਣੀ ਫੌਜ ਨਾਲ ਜੋ ਕੀਤਾ ਉਸ ਦੇ ਨਤੀਜੇ ਵੀ ਭੁਗਤਣੇ ਪੈਣਗੇ। ਉਨ੍ਹਾਂ ਨੇ ਇਹ ਵੀ  ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗੀ ਯੂਕਰੇਨ ਨੂੰ ਹੋਰ ਫੌਜੀ ਸਾਜ਼ੋ-ਸਾਮਾਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤ ਹੋਏ ਹਨ। ਇਸ ਵਿੱਚ ਬਖਤਰਬੰਦ ਵਾਹਨ ਅਤੇ ਲੰਬੀ ਦੂਰੀ ਦੇ ਹਥਿ ਆਰ ਅਤੇ ਗੋ ਲਾ ਬਾ ਰੂਦ ਸ਼ਾਮਲ ਹਨ।

ਦੂਜੇ ਪਾਸੇ ਅਮਰੀਕਾ ਦੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਫੌਜੀ ਸਲਾਹਕਾਰਾਂ ਦਰਮਿਆਨ ਤਣਾਅ ਵਧ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪੁਤਿਨ ਖੁਦ ਨੂੰ ਗੁਮਰਾਹ ਹੋਇਆ ਮਹਿਸੂਸ ਕਰ ਰਹੇ ਹਨ।