‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਫੇਸਬੁੱਕ ਰਾਹੀਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਉਹ ਪੂਰਬੀ ਹਿੱਸੇ ਵਿੱਚ ਰੂਸ ਦੀ ਵੱਡੀ ਮੁਹਿੰਮ ਲਈ ਤਿਆਰ ਰਹਿਣ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਰੂ ਸੀ ਫੌਜਾਂ ‘ਤੇ ਤਸ਼ੱ ਦਦ ਕਰਨ ਅਤੇ ਕਾਇ ਰਤਾ ਦਾ ਵੀ ਇਲ ਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਉਹ ਸਾਡੇ ਵਿਰੁੱਧ ਪਹਿਲਾਂ ਨਾਲੋਂ ਜ਼ਿਆਦਾ ਮਿਜ਼ਾ ਈਲਾਂ ਦਾਗ ਸਕਦੇ ਹਨ ਅਤੇ ਹਵਾਈ ਹਮ ਲੇ ਵੀ ਕਰ ਸਕਦੇ ਹਨ। ਪਰ ਅਸੀਂ ਇਸ ਲਈ ਤਿਆਰੀ ਕਰ ਰਹੇ ਹਾਂ। ਯੂਕਰੇਨ ਵਿੱਚ ਆਮ ਨਾਗਰਿਕਾਂ ਦੀ ਮੌ ਤ ਲਈ ਰੂਸ ਦੁਆਰਾ ਕੀਵ ਨੂੰ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਜ਼ੇਲੇਂਸਕੀ ਨੇ ਕਿਹਾ ਕਿ ਇਹ ਮਾਸਕੋ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਜ਼ੇਲੇਂਸਕੀ ਨੇ ਕਿਹਾ, “ਉਹ ਇਹ ਸਵੀਕਾਰ ਕਰਨ ਤੋਂ ਡਰਦੇ ਹਨ ਕਿ ਯੂਕਰੇਨ ਨੂੰ ਲੈ ਕੇ ਰੂਸ ਦੀ ਨੀਤੀ ਦਹਾਕਿਆਂ ਤੋਂ ਗਲਤ ਰਹੀ ਹੈ। ਆਪਣੀ ਗਲਤੀ ਨੂੰ ਨਾ ਮੰਨਣ ਲਈ, ਰੂਸ ਨਵੀਆਂ ਗਲਤੀਆਂ ਕਰ ਰਿਹਾ ਹੈ ਅਤੇ ਆਪਣੀਆਂ ਬੇਮਤਲਬ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਜੰਗ ਸ਼ੁਰੂ ਕਰ ਦਿੱਤੀ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਭ ਕਾਇ ਰਤਾ ਕਾਰਨ ਹੀ ਵਾਪਰਦਾ ਹੈ। ਜਦੋਂ ਕਾਇ ਰਤਾ ਵਧਦੀ ਹੈ ਤਾਂ ਇਹ ਤਬਾਹੀ ਵਿੱਚ ਬਦਲ ਜਾਂਦੀ ਹੈ। ਜਦੋਂ ਲੋਕਾਂ ਵਿੱਚ ਆਪਣੀਆਂ ਗ਼ਲਤੀਆਂ ਮੰਨਣ, ਮੁਆਫ਼ੀ ਮੰਗਣ, ਹਕੀਕਤ ਦੇ ਅਨੁਸਾਰ ਢਲਣ ਅਤੇ ਸਿੱਖਣ ਦੀ ਹਿੰਮਤ ਨਹੀਂ ਹੁੰਦੀ, ਤਾਂ ਉਹ ਦੈਂਤ ਬਣ ਜਾਂਦੇ ਹਨ, ਅਤੇ ਜਦੋਂ ਦੁਨੀਆਂ ਇਨ੍ਹਾਂ ਨੂੰ ਅਣਗੌਲਿਆ ਕਰਦੀ ਹੈ ਤਾਂ ਇਹ ਦੈਂਤ ਦੁਨੀਆ ਨੂੰ ਆਪਣੇ ਅਨੁਕੂਲ ਬਣਾਉਣ ਲੱਗਦੇ ਹਨ।