International

ਸਭ ਕੁੱਝ ਤਬਾ ਹ ਕਰਨ ‘ਤੇ ਤੁਲਿਆ ਰੂਸ, ਮੁੱਖ ਕੁਦਰਤੀ ਸ੍ਰੋਤ ‘ਤੇ ਵੀ ਕਰਤਾ ਹਮ ਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ‘ਤੇ ਹਮਲੇ ਦਾ ਅੱਜ ਚੌਥਾ ਦਿਨ ਹੈ। ਰੂਸੀ ਫ਼ੌਜ ਨੇ ਯੂਕਰੇਨ ਦੇ ਤੇਲ ਅਤੇ ਗੈਸ ਸ੍ਰੋਤਾਂ ‘ਤੇ ਅੱਜ ਲਗਾਤਾਰ ਕਈ ਹਮ ਲੇ ਕੀਤੇ। ਯੂਕਰੇਨ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਭਿ ਆਨਕ ਹਮ ਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਰਾਜਧਾਨੀ ਕੀਵ ਤੋਂ 30 ਕਿਲੋਮੀਟਰ ਦੂਰ ਵਾਸਿਲਕੀਵ ਆਇਲ ਟਰਮੀਨਲ ਨੂੰ ਮਿਜ਼ਾਇਲ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਹਮ ਲੇ ਤੋਂ ਬਾਅਦ ਸਾਰੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਰਿਹਾ ਹੈ ਅਤੇ ਲੋਕਾਂ ਨੇ ਆਪਣੇ ਘਰ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਹਨ। ਕੀਵ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਘਰ ਵਿਚ ਹੀ ਰਹਿਣ ਕਿਉਂਕਿ ਅੱਗ ਤੋਂ ਬਾਅਦ ਹਵਾ ਵਿੱਚ ਧੂੰਏਂ ਕਾਰਨ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਹਨ। ਰਾਜਧਾਨੀ ਕੀਵ ਵਿੱਚ ਜ਼ਹਿਰੀਲ ਹਵਾ ਦੀ ਚਿ ਤਾਵਨੀ ਦੇ ਦਿੱਤੀ ਗਈ ਹੈ।

ਸ਼ਹਿਰ ਦੀ ਮੇਅਰ ਨਟਾਲੀਆ ਬਾਲਾਸਿਨੋਵਿਚ ਨੇ ਦੱਸਿਆ ਕਿ ਦੁਸ਼ਮਣ ਹਰ ਚੀਜ਼ ਨੂੰ ਤਬਾਹ ਕਰਨ ‘ਤੇ ਤੁਲਿਆ ਹੈ। ਯੂਕਰੇਨ ਦੇ ਪੂਰਬ ਵਿੱਚ ਵੀ ਰੂਸੀ ਸਮਰਥਨ ਵਾਲੇ ਵਿਦਰੋਹੀਆਂ ਨੇ ਵੀ ਰੋਵੋਂਕੀ ਨਾਮ ਦੇ ਸ਼ਹਿਰ ਵਿੱਚ ਇੱਕ ਆਇਲ ਟਰਮੀਨਲ ਨੂੰ ਉਡਾ ਦਿੱਤਾ ਹੈ। ਯੂਕਰੇਨ ਦੇ ਪੂਰਬ ਵਿੱਚ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਨੈਚਰਲ ਗੈਸ ਪਾਈਪਲਾਈਨ ਨੂੰ ਰੂਸੀ ਫ਼ੌਜ ਨੇ ਉਡਾ ਦਿੱਤਾ ਹੈ। ਇਹ ਸ਼ਹਿਰ ਰੂਸੀ ਸਰਹੱਦ ਦੇ ਕਰੀਬ ਹੈ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਇਸ ਪਾਈਪਲਾਈਨ ਨੂੰ ਉਡਾਉਣ ਤੋਂ ਬਾਅਦ ਰੂਸੀ ਗੈਸ ਯੂਰਪ ਪਹੁੰਚ ਸਕੇਗੀ ਜਾਂ ਫਿਰ ਨਹੀਂ।

ਖਾਰਕੀਵ ਅੰਦਰ ਹੁਣ ਰੂਸ ਦੀਆਂ ਫ਼ੌਜਾਂ ਪਹੁੰਚ ਚੁੱਕੀਆਂ ਹਨ। ਸਥਾਨਕ ਪ੍ਰਸ਼ਾਸਨ ਦੇ ਮੁਖੀ ਓਲੇਗ ਸਿਨੇਗੁਬੌਬ ਨੇ ਆਖਿਆ,”ਰੂਸ ਦੇ ਹਲਕੇ ਜੰਗੀ ਵਾਹਨ ਸ਼ਹਿਰ ਅੰਦਰ ਆਏ ਹਨ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਆਖਿਆ ਹੈ ਕਿ ਯੂਕਰੇਨ ਦੀਆਂ ਫੌਜਾਂ ਦੁਸ਼ਮਣਾਂ ਖ਼ਿਲਾਫ਼ ਲੜ ਰਹੀਆਂ ਹਨ। ਉਨ੍ਹਾਂ ਨੇ ਰਾਜਧਾਨੀ ਕੀਵ ਵਿੱਚ ਸ਼ਾਂਤੀ ਵਾਲਾ ਮਾਹੌਲ ਹੋਣ ਦਾ ਦਾਅਵਾ ਕੀਤਾ ਹੈ। ਡਿਪਟੀ ਮੇਅਰ ਮਾਇਕੋਲਾ ਪੋਰੋਜਿਖ ਮੁਤਾਬਕ ਸ਼ਹਿਰ ਦੇ ਹਾਲਾਤ ਸਥਿਰ ਹਨ ਅਤੇ ਯੂਕਰੇਨ ਦੀ ਫੌਜ ਇੱਥੇ ਮੌਜੂਦ ਹੈ।