International

ਕ੍ਰਿਸਮਸ ‘ਤੇ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ: 78 ਮਿਜ਼ਾਈਲਾਂ, 106 ਡਰੋਨ ਦਾਗੇ

ਰੂਸ ਨੇ 25 ਦਸੰਬਰ ਨੂੰ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਕ੍ਰਿਸਮਸ ‘ਤੇ 78 ਮਿਜ਼ਾਈਲਾਂ ਅਤੇ 106 ਡਰੋਨ ਦਾਗੇ। ਇਸ ‘ਚ 21 ਲੋਕ ਜ਼ਖਮੀ ਹੋਏ ਹਨ ਜਦਕਿ 1 ਦੀ ਮੌਤ ਹੋ ਗਈ ਹੈ।

ਯੂਕਰੇਨ ਦੇ ਮੀਡੀਆ ਮੁਤਾਬਕ ਸਭ ਤੋਂ ਵੱਡਾ ਹਮਲਾ ਖਾਰਕੀਵ ਸ਼ਹਿਰ ‘ਤੇ ਕੀਤਾ ਗਿਆ। ਇਸ ਤੋਂ ਇਲਾਵਾ ਡਨਿਪਰੋ, ਕ੍ਰੇਮੇਨਚੁਕ, ਕ੍ਰੀਵੀ ਰਿਹ ਅਤੇ ਇਵਾਨੋ-ਫ੍ਰੈਂਕਿਵਸਕ ‘ਤੇ ਵੀ ਹਮਲੇ ਕੀਤੇ ਗਏ। ਇੱਥੇ ਊਰਜਾ ਦੇ ਬੁਨਿਆਦੀ ਢਾਂਚੇ ਸਮੇਤ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਥਾਨਕ ਮੀਡੀਆ ਮੁਤਾਬਕ ਰੂਸ ਨੇ ਕਾਲੇ ਸਾਗਰ ਤੋਂ ਇਹ ਮਿਜ਼ਾਈਲਾਂ ਦਾਗੀਆਂ ਹਨ। ਖਾਰਕਿਵ ਦੇ ਗਵਰਨਰ ਨੇ ਦੱਸਿਆ ਕਿ ਰੂਸ ਨੇ ਉਨ੍ਹਾਂ ਦੇ ਸ਼ਹਿਰ ‘ਤੇ ਘੱਟੋ-ਘੱਟ 7 ਮਿਜ਼ਾਈਲਾਂ ਦਾਗੀਆਂ, ਜਿਸ ਨਾਲ 6 ਲੋਕ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਸ ਨੂੰ ‘ਅਮਾਨਵੀ’ ਕਿਹਾ ਹੈ। ਉਨ੍ਹਾਂ ਕਿਹਾ ਕਿ ਪੁਤਿਨ ਇਨਸਾਨ ਨਹੀਂ ਹਨ। ਉਨ੍ਹਾਂ ਨੇ ਹਮਲੇ ਲਈ ਜਾਣਬੁੱਝ ਕੇ ਕ੍ਰਿਸਮਿਸ ਦਾ ਦਿਨ ਚੁਣਿਆ। ਇਸ ਦੇ ਨਾਲ ਹੀ ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਊਰਜਾ ਕੰਪਨੀ ਡੀਟੀਈਕੇ ਨੇ ਕਿਹਾ ਕਿ ਯੂਕਰੇਨ ਦੀ ਊਰਜਾ ਪ੍ਰਣਾਲੀ ‘ਤੇ ਰੂਸ ਦਾ ਇਹ 13ਵਾਂ ਵੱਡਾ ਹਮਲਾ ਹੈ।

ਇਹ ਵੀ ਪੜ੍ਹੋ – ਬੰਗਲਾਦੇਸ਼ ਵਿਚ ਕ੍ਰਿਸਮਿਸ ‘ਤੇ 17 ਈਸਾਈਆਂ ਦੇ ਘਰ ਸਾੜੇ, ਤਿਉਹਾਰ ਮਨਾਉਣ ਲਈ ਗਏ ਸਨ ਗੁਆਂਢੀ ਪਿੰਡ