The Khalas Tv Blog International ਰੂਸ ‘ਚ ਵਾਪਰੀ ਇਹ ਘਟਨਾ , 15 ਲੋਕਾਂ ਦੀ ਹੋਈ ਮੌਤ
International

ਰੂਸ ‘ਚ ਵਾਪਰੀ ਇਹ ਘਟਨਾ , 15 ਲੋਕਾਂ ਦੀ ਹੋਈ ਮੌਤ

Russia: 15 people died due to a fire in a cafe in Kostroma relief and rescue operations continue

ਰੂਸ 'ਚ ਵਾਪਰੀ ਇਹ ਘਟਨਾ , 15 ਲੋਕਾਂ ਦੀ ਹੋਈ ਮੌਤ

ਰੂਸ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ । ਰੂਸ ਦੇ ਸ਼ਹਿਰ ਕੋਸਤ੍ਰੋਮਾ ’ਚ ਅੱਜ ਕੈਫੇ ਨੂੰ ਅੱਗ ਲੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਕੈਫੇ ‘ਚ ਸਵੇਰੇ ਝਗੜੇ ਦੌਰਾਨ ਕਿਸੇ ਨੇ ਫਲੇਅਰ ਗੰਨ ਦੀ ਵਰਤੋਂ ਕੀਤੀ, ਜਿਸ ਕਾਰਨ ਅੱਗ ਲੱਗ ਗਈ। ਬਚਾਅ ਕਰਮਚਾਰੀਆਂ ਨੇ 250 ਲੋਕਾਂ ਨੂੰ ਬਾਹਰ ਕੱਢਿਆ। ਕੋਸਤ੍ਰੋਮਾ ਉੱਤਰੀ ਮਾਸਕੋ ਤੋਂ 340 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੌਰਾਨ ਕੈਫੇ ਦੀ ਛੱਤ ਡਿੱਗ ਗਈ।

ਇਸ ਘਟਨਾ ਨੂੰ ਲੈ ਕੇ ਐਮਰਜੈਂਸੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਫੇ ‘ਚ ਸਵੇਰੇ ਝਗੜੇ ਦੌਰਾਨ ਕਿਸੇ ਨੇ ਫਲੇਅਰ ਗੰਨ ਦੀ ਵਰਤੋਂ ਕਰ ਦਿੱਤੀ ਸੀ । ਫਲੇਅਰ ਗੰਨ ਦੀ ਵਰਤੋਂ ਕਰਨ ਦੇ ਨਾਲ ਅੱਗ ਲੱਗ ਗਈ ਅਤੇ ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।

ਘਟਨਾ ਦੀ ਖਬਰ ਮਿਲਦਿਆਂ ਹੀ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ,ਦੱਸਿਆ ਜਾ ਰਿਹਾ ਹੈ ਕਿ ਬਚਾਅ ਕਰਮਚਾਰੀਆਂ ਨੇ 250 ਲੋਕਾਂ ਨੂੰ ਇਸ ਅੱਗ ਵਿੱਚੋਂ ਬਾਹਰ ਕੱਢਿਆ।ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਦੌਰਾਨ ਕੈਫੇ ਦੀ ਛੱਤ ਵੀ ਡਿੱਗ ਗਈ ਸੀ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਅਪਰਾਧਿਕ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਫਲੇਅਰ ਗਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ।ਪਰ ਅਜੇ ਤੱਕ ਉਸ ਵਿਅਕਤੀ ਦਾ ਪਤਾ ਨਹੀਂ ਚੱਲ ਸਕਿਆ ਜਿਸ ਨੇ ਫਲੇਅਰ ਗੰਨ ਦੀ ਵਰਤੋਂ ਕੀਤੀ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਸਟ੍ਰੋਮਾ ਉੱਤਰੀ ਮਾਸਕੋ ਤੋਂ ਲਗਭਗ 340 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।ਜਿਥੇ ਇਹ ਅੱਗ ਲੱਗਣ ਦੀ ਘਟਨਾ ਵਾਪਰੀ ਹੈ।

Exit mobile version