ਬਿਊਰੋ ਰਿਪੋਰਟ (23 ਸਤੰਬਰ 2025): ਰੁਪਇਆ ਅੱਜ (23 ਸਤੰਬਰ) ਡਾਲਰ ਦੇ ਮੁਕਾਬਲੇ ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਸਵੇਰੇ ਦੇ ਕਾਰੋਬਾਰ ਦੌਰਾਨ ਰੁਪਇਆ 10 ਪੈਸੇ ਦੀ ਗਿਰਾਵਟ ਨਾਲ ₹88.49 ‘ਤੇ ਲੁੜਕ ਗਿਆ, ਜੋ ਦੋ ਹਫ਼ਤੇ ਪਹਿਲਾਂ ਦੇ ਆਲ-ਟਾਈਮ ਲੋਅ ₹88.46 ਤੋਂ ਵੀ ਹੇਠਾਂ ਹੈ।
ਸਵੇਰੇ ਰੁਪਇਆ ₹88.41 ਪ੍ਰਤੀ ਡਾਲਰ ‘ਤੇ ਖੁੱਲਿਆ, ਜਦਕਿ ਸੋਮਵਾਰ ਨੂੰ ਇਹ 12 ਪੈਸੇ ਦੀ ਗਿਰਾਵਟ ਨਾਲ ₹88.31 ‘ਤੇ ਬੰਦ ਹੋਇਆ ਸੀ। ਇਹ ਘਾਟ ਉਸ ਵੇਲੇ ਆਈ ਜਦੋਂ ਏਸ਼ੀਆਈ ਬਾਜ਼ਾਰਾਂ ਵਿੱਚ ਡਾਲਰ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਸੀ।
ਮਾਹਿਰਾਂ ਦੇ ਅਨੁਸਾਰ, ਰੁਪਏ ਦੀ ਇਸ ਗਿਰਾਵਟ ਦਾ ਮੁੱਖ ਕਾਰਨ ਏਸ਼ੀਆਈ ਮੁਦਰਾਵਾਂ ਦੀ ਕਮਜ਼ੋਰੀ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਹੈ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਟੈਰਿਫ ਵਧਾਉਣ ਅਤੇ H1B ਵੀਜ਼ਾ ਫੀਸ ਨੂੰ $1 ਲੱਖ ਕਰਨ ਨਾਲ ਵੀ ਰੁਪਏ ‘ਤੇ ਦੋਹਰਾ ਦਬਾਅ ਪਿਆ ਹੈ।
2025 ਵਿੱਚ ਹੁਣ ਤੱਕ ਰੁਪਇਆ 3.25% ਕਮਜ਼ੋਰ ਹੋਇਆ ਹੈ। 1 ਜਨਵਰੀ ਨੂੰ ਰੁਪਇਆ ਡਾਲਰ ਦੇ ਮੁਕਾਬਲੇ ₹85.70 ਦੇ ਪੱਧਰ ‘ਤੇ ਸੀ, ਜੋ ਹੁਣ ₹88.49 ‘ਤੇ ਆ ਗਿਆ ਹੈ। ਕਰੰਸੀ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਵੀਆਂ ਨੀਤੀਆਂ ਨੇ ਵੀ ਰੁਪਏ ਨੂੰ ਨੁਕਸਾਨ ਪਹੁੰਚਾਇਆ ਹੈ।