ਹੁਣ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੂਪਾਲੀ ਗਾਂਗੁਲੀ ਦਾ ਇੱਕ ਨਵਾਂ ਅਵਤਾਰ ਲੋਕਾਂ ਦੇ ਵਿੱਚ ਆਵੇਗਾ। ਟੀਵੀ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਬੁੱਧਵਾਰ ਨੂੰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਆਪਣਾ ਉਦੇਸ਼ ਵੀ ਦੱਸਿਆ। ਹਾਲਾਂਕਿ, ਉਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ ਜਾਂ ਨਹੀਂ।
ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਰੁਪਾਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਸਲੇ ਦਾ ਕਾਰਨ ਦੱਸਿਆ। ਰੂਪਾਲੀ ਗਾਂਗੁਲੀ ਨੇ ਕਿਹਾ ਕਿ ‘ਇਹ ਮਹਾਕਾਲ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਹੈ ਕਿ ਮੈਂ ਆਪਣੀ ਕਲਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ ਅਤੇ ਜਦੋਂ ਮੈਂ ਵਿਕਾਸ ਦੇ ਇਸ ‘ਮਹਾਂ ਯੱਗ’ ਨੂੰ ਦੇਖਦੀ ਹਾਂ, ਤਾਂ ਮੈਂ ਸੋਚਦੀ ਹਾਂ ਕਿ ਕਿਉਂ ਨਾ ਮੈਂ ਵੀ ਇਸ ਵਿਚ ਹਿੱਸਾ ਲਵਾਂ ਮੈਂ ਇੱਥੇ ਇਸ ਲਈ ਆਈ ਹਾਂ ਤਾਂ ਜੋ ਕਿਸੇ ਤਰ੍ਹਾਂ ਮੋਦੀ ਜੀ ਦੇ ਦਰਸਾਏ ਮਾਰਗ ‘ਤੇ ਚੱਲ ਸਕਾਂ ਅਤੇ ਕਿਸੇ ਤਰ੍ਹਾਂ ਦੇਸ਼ ਦੀ ਸੇਵਾ ‘ਚ ਜੁਟ ਜਾਵਾਂ… ਇਸ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸਹਿਯੋਗ ਦੀ ਲੋੜ ਹੈ ਤਾਂ ਜੋ ਮੈਂ ਜੋ ਵੀ ਕਰਾਂ, ਸਹੀ ਕਰ ਸਕਾਂ ਅਤੇ ਚੰਗਾ ਕਰ ਸਕਾਂ…।’
#WATCH | Actress Rupali Ganguly joins BJP at the party headquarters in Delhi
She says, "…When I see this 'Mahayagya' of development, I feel that I should also take part in this…I need your blessings and support so that whatever I do, I do it right and good…'' pic.twitter.com/x7pT7oq0xB
— ANI (@ANI) May 1, 2024
ਰੁਪਾਲੀ ਨੇ ਕਿਹਾ ਕਿ ‘ਮੈਂ ਇਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਭਾਜਪਾ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਲਈ ਮੈਂ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੀ ਹਾਂ। ਮੈਂ ਪਾਰਟੀ ਦਾ ਬਹੁਤ ਧੰਨਵਾਦੀ ਹਾਂ।