‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਸਰਕਾਰ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਸਾਰੇ ਹੀਲੇ ਹਾਰ ਗਈ, ਉਦੋਂ ਕਿਸਾਨ ਲੀਡਰਾਂ ਉੱਤੇ ਹਮਲੇ ਕਰਵਾਏ ਜਾਣਗੇ। ਆਰਐੱਸਐੱਸ ਦੇ 25000 ਕਾਰਕੁੰਨ ਇਸੇ ਕੰਮ ਲਈ ਤਿਆਰ ਕੀਤੇ ਹੋਏ ਹਨ ਅਤੇ ਇਹਨਾਂ ਗੁੰਡਿਆਂ ਨੇ ਹੀ ਕਿਸਾਨ ਲੀਡਰ ਰਾਕੇਸ਼ ਟਿਕੈਤ ਉੱਤੇ ਹਮਲਾ ਕੀਤਾ ਹੈ। 26 ਜਨਵਰੀ ਤੋਂ ਬਾਅਦ ਕਿਸਾਨ ਲੀਡਰਾਂ ‘ਤੇ ਹਮਲੇ ਹੋਣੇ ਸ਼ੁਰੂ ਹੋਏ ਹਨ।
ਉਹਨਾਂ ਕਿਹਾ ਕਿ ਟਿਕੈਤ ਨਾ ਕਦੇ ਡਰੇ ਹਨ ਅਤੇ ਨਾ ਡਰਨਗੇ। ਸਾਰੇ ਲੀਡਰ ਕਿਸਾਨੀ ਅੰਦੋਲਨ ਵਿੱਚ ਤਿਆਰੀ ਕਰਕੇ ਆਏ ਹਨ ਕਿ ਜਾਂ ਤਾਂ ਮੰਗੀਆਂ ਮੰਨੀਆਂ ਜਾਣਗੀਆਂ ਜਾਂ ਉਹਨਾਂ ਦੀਆਂ ਲਾਸ਼ਾਂ ਵਾਪਸ ਜਾਣਗੀਆਂ ਪਰ ਕਿਸਾਨੀ ਅੰਦੋਲਨ ਜਾਰੀ ਰੱਖਿਆ ਜਾਵੇਗਾ। ਅਸੀਂ ਸ਼ਾਂਤ ਬੈਠੇ ਹਾਂ, ਸਾਨੂੰ ਸ਼ਾਂਤ ਹੀ ਰਹਿਣ ਦਿੱਤਾ ਜਾਵੇ। ਕਿਸਾਨਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਵੀ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਭਾਜਪਾ ਅਤੇ ਸੰਘ ਪਰਿਵਾਰ ਦੀ ਬੌਖਲਾਹਟ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਕਦੇ ਕਿਸੇ ਕਿਸਾਨ ਲੀਡਰ ਉੱਤੇ ਹਮਲਾ ਹੋਇਆ ਤਾਂ ਉਹਨਾਂ ਦੇ ਸਿਕਿਉਰਟੀ ਗਾਰਡ ਨਾਲ ਹੋਣਗੇ ਅਤੇ ਮੌਕੇ ਉੱਤੇ ਮੋੜਵਾਂ ਜਵਾਬ ਦਿੱਤਾ ਜਾਵੇਗਾ।
Comments are closed.