ਬਿਊਰੋ ਰਿਪੋਰਟ: ਆਰਟੀਆਈ ਕਾਰਕੁੰਨ ਮਾਨਿਕ ਗੋਇਲ ਨੇ ਖ਼ੁਲਾਸਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖ਼ਜ਼ਾਨੇ ਵਿੱਚੋਂ 2-2 ਲੱਖ ਰੁਪਏ ਦੇ ਆਈਫ਼ੋਨ ਲੈਂਦੇ ਰਹੇ ਸਨ।
ਮਾਨਿਕ ਮੁਤਾਬਕ ਕਈ ਵਾਰ ਤਾਂ ਆਗੂਆਂ ਵੱਲੋਂ ਹਰ ਸਾਲ ਇਹ ਫ਼ੋਨ ਬਦਲਿਆ ਗਿਆ ਜਿਸਦਾ ਭੁਗਤਾਨ ਸਰਕਾਰੀ ਖ਼ਜ਼ਾਨੇ ਵਿੱਚੋਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਸਰਕਾਰੀ ਦਸਤਾਵੇਜ਼ ਵੀ ਨਸ਼ਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਸਬੰਧੀ ਵੀ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਪੰਜਾਬ ਵਿੱਚ ਵੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ।
ਮਾਨਿਕ ਗੋਇਲ ਨੇ ਆਪਣੀ ਪੋਸਟ ਵਿੱਚ ਲਿਖਿਆ , “5 ਰੁਪਏ ਦੇ ਪੈੱਨ ਵਾਲੇ ਸਰਜੀ…. ਸਰਕਾਰੀ ਖਜਾਨੇ ਚੋਂ 2-2 ਲੱਖ ਦੇ Iphone ਲੈਂਦੇ ਰਹੇ। ਦਿੱਲੀ ਸਰਕਾਰ ਨੇ ਇਹ ਡਾਟਾ ਜਾਰੀ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੌਣੇ 2-2 ਲੱਖ ਦੇ ਆਈਫੋਨ ਸਰਕਾਰੀ ਖਜ਼ਾਨੇ ਚੋਂ ਲੈਂਦੇ ਰਹੇ ਹਨ। ਕਈ ਵਾਰ ਤੇ ਹਰ ਸਾਲ ਇਹ ਫੋਨ ਬਦਲਿਆ ਗਿਆ। ਸਮਝ ਤੋਂ ਪਰੇ ਹੈ ਕਿ ਆਈਫੋਨ ਨੂੰ ਸਾਲ਼ ਵਿੱਚ ਕੀ ਹੋ ਜਾਂਦਾ ਹੈ ‘ਤੇ ਪੰਜ ਰੁਪਏ ਤੇ ਕੈਂਚੀ ਚੱਪਲਾਂ ਦਿਖਾਉਣ ਵਾਲੇ ਮੁਬਾਇਲ ਲਈ ਵੀ ਸਰਕਾਰੀ ਖਜਾਨਾ ਲੁੱਟਦੇ ਰਹੇ ਹਨ। ਦਿੱਲੀ ਤਾਂ ਖੁੱਲੇ ਖਰਚੇ ਦੀ ਆਜਾਦੀ ਨਹੀਂ ਸੀ ਫੇਰ ਵੀ ਆਹ ਹਾਲ ਪਰ ਪੰਜਾਬ ਚ ਤਾਂ ਖੁੱਲਾ ਐ ਕੰਮ… ਦੇਖਿਉ ਖਜਾਨੇ ਦਾ ਤੇਲ ਕੱਢ ਕੇ ਜਾਣਾ ਇਨ੍ਹਾਂ ਨੇ..!!”