Punjab

ONLINE ICE CREAM ਨਾਲ ਪੰਜਾਬ ਦੇ ਦੁਕਾਨਦਾਰ ਨੂੰ ਲੱਗਿਆ 70 ਹਜ਼ਾਰ ਦਾ ਚੂਨਾ !ਤੁਸੀਂ ਰਹੋ ਅਲਰਟ

ਫਿਰੋਜ਼ਪੁਰ ਪੁਲਿਸ ਨੇ ONLINE ਠੱਗੀ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ

ਦ ਖ਼ਾਲਸ ਬਿਊਰੋ : ਫਿਰੋਜ਼ਪੁਰ ਵਿੱਚ online fraud ਦਾ ਮਾਮਲਾ ਸਾਹਮਣੇ ਆਇਆ ਹੈ। ਇਕ ice cream ਦੇ ਦੁਕਾਨਦਾਰ ਨੂੰ ਉਸ ਦੇ ਸਾਹਮਣੇ ਹੀ ਠੱਗਾਂ ਨੇ 70 ਹਜ਼ਾਰ ਦਾ ਚੂਨਾ ਲੱਗਾ ਦਿੱਤਾ ਅਤੇ ਫਿਰ ਫਰਾਰ ਹੋ ਗਏ। ਪੁਲਿ ਸ ਨੇ ਤਿੰਨਾਂ ਮੁਲ ਜ਼ਮਾਂ ਖਿਲਾ ਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ , ਪਰ ਜਿਸ ਢੰਗ ਨਾਲ ice cream ਦੇ ਦੁਕਾਨਦਾਰ ਨੂੰ online ਲੁੱ ਟਿਆ ਗਿਆ ਹੈ, ਉਸ ਦਾ ਸ਼ਿ ਕਾਰ ਤੁਸੀਂ ਵੀ ਹੋ ਸਕਦੇ ਹੋ ਜੇਕਰ ਤੁਸੀਂ ਠੱ ਗੀ ਦੀ ਇਸ ਵਾਰਦਾਤ ਨੂੰ ਜਾਣਿਆ ਨਹੀਂ ।

ਇਸ ਤਰ੍ਹਾਂ online fraud ਹੋਇਆ

ਤਿੰਨ ਮੁਲ ਜ਼ਮਾਂ ਨੇ ਇਕ ਦੁਕਾਨਦਾਰ ਨੂੰ ice cream ਦਾ online order ਕੀਤਾ। ਪੀੜਤ ਰਵਿੰਦਰ ਸਿੰਘ ਨੇ ਦੱਸਿਆ ਕੀ ਉਸ ਨੂੰ ਅਨਿਲ ਨਾਂ ਦੇ ਸ਼ਖ਼ ਸ ਦਾ ਫੋਨ ਆਇਆ ਸੀ, ਉਸ ਨੇ ਕਿਹਾ ਆਰਮੀ ਸਕੂਲ ਤੋਂ ਬੋਲ ਰਿਹਾ ਹਾਂ, 3400 ਰੁਪਏ ਦੀ ice cream ਚਾਹੀਦੀ ਹੈ, ਅਨਿਲ ਨੇ ਆਪਣਾ ਪਤਾ KMS BSF ਦੱਸਿਆ। ਜਦੋਂ ਰਵਿੰਦਰ ਸਿੰਘ Ice cream ਲੈ ਕੇ ਲੋਕੇਸ਼ਨ ‘ਤੇ ਪਹੁੰਚਿਆ ਤਾਂ ਮੁਲ ਜ਼ਮ ਨੇ ਉਸ ਦੇ ਫੋਨ ‘ਤੇ whatsapp ਦਾ ਕੋਰਡ ਨੰਬਰ ਭੇਜਿਆ ।

ਇਸ ਨੂੰ ਸਕੈਨ ਕਰਕੇ ਆਪਣੀ ਪੇਅਮੈਂਟ ਲੈਣ ਲਈ ਕਿਹਾ, ਜਿਵੇਂ ਹੀ ਰਵਿੰਦਰ ਨੇ ਕੋਰਡ ਸਕੈਨ ਕੀਤਾ ਉਸ ਦੇ ਖਾਤੇ ਤੋਂ 10 ਹਜ਼ਾਰ ਨਿਕਲ ਗਏ । ਉਸ ਨੇ ਪੁੱਛਿਆ ਕਿ ਸਕੈਨ ਕਰਨ ਨਾਲ 10 ਹਜ਼ਾਰ ਕੱਟੇ ਗਏ ਤਾਂ ਮੁਲਜ਼ਮ ਨੇ ਕਿਹਾ ਇਕ ਵਾਰ ਮੁੜ ਤੋਂ ਸਕੈਨ ਕਰੋ ਵਾਪਸ ਆ ਜਾਣਗੇ।ਰਵਿੰਦਰ ਨੇ ਮੁੜ ਤੋਂ ਸਕੈਨ ਕੀਤਾ ਅਤੇ ਉਸ ਦੇ ਖਾਤੇ ਤੋਂ 60 ਹਜ਼ਾਰ ਡੈਬਿਟ ਹੋ ਗਏ, ਇਸ ਤਰ੍ਹਾਂ ਮੁਲਜ਼ਮਾਂ ਨੇ ਰਵਿੰਦਰ ਨਾਲ 70 ਹਜ਼ਾਰ ਦੀ ਠੱਗੀ ਮਾ ਰੀ। ਇਸ ਤੋਂ ਬਾਅਦ ਮੁਲ ਜ਼ਮ ਫਰਾਰ ਹੋ ਗਏ, ਪੁ ਲਿਸ ਨੇ ਪੀ ੜਤ ਰਵਿੰਦਰ ਦੀ ਸ਼ਿਕਾਇਤ ‘ਤੇ ਤਿੰਨ ਮੁ ਲਜ਼ਮਾਂ ਖਿਲਾ ਫ਼ ਮਾਮ ਲਾ ਦਰਜ ਕਰ ਲਿਆ ਹੈ ।