ਬਿਊਰੋ ਰਿਪੋਰਟ : Royal Enfield 350 cc ਅਤੇ 500 cc ਤੋਂ ਬਾਅਦ ਹੁਣ 650 cc ਵਿੱਚ ਕਦਮ ਰੱਖ ਰਿਹਾ ਹੈ। ਕੰਪਨੀ ਦਾ 650 cc ਸੈਗਮੈਂਟ ਭਾਰਤ ਵਿੱਚ ਦਾਖਲ ਹੋ ਗਿਆ ਹੈ । Royal Enfield ਨੇ ਆਪਣੀ ਸੁਪਰ ਬਾਈਕ 650 ਨੂੰ ਗੋਆ ਵਿੱਚ ਚੱਲ ਰਹੇ Rider Mania ਇਵੈਂਟ ਵਿੱਚ ਉਤਾਰਿਆ ਹੈ। ਇਹ ਕੰਪਨੀ ਦੀ ਇਕ ਕਰੂਜਰ ਬਾਈਕ ਹੈ । ਭਾਰਤ ਵਿੱਚ ਇਸ ਦੀ ਪ੍ਰੀ ਬੁਕਿੰਗ ਸ਼ੁਰੂ ਹੋ ਗਈ ਹੈ ।
ਭਾਰਤੀ ਬਾਜ਼ਾਰ ਵਿੱਚ ROYAL ENFIELD 650 ਦੇ 2 ਵੱਖ-ਵੱਖ ਮਾਡਲ ਹੋਣਗੇ, ਪਹਿਲਾਂ ਮਾਡਲ ਸਟੈਂਡਰਡ ਸੁਪਰ ਮੀਟਿਅਰ 650 ਅਤੇ ਦੂਜਾ 650 ਟੂਰਰ ਮਾਡਲ ਹੋਵੇਗਾ। ਸੁਪਰ ਮੀਟੀਯਰ 650 ਮਾਡਲ ਵਿੱਚ 5 ਰੰਗ ਹੋਣਗੇ,ਕਾਲਾ,ਨੀਲਾ,ਹਰਾ,ਗਰੇਹ,ਇੰਟਰਸਟੇਲ ਗਰੇਹ ਹੈ
Royal Enfield super meteor 650 ਵਿੱਚ 648 cc ਦਾ ਏਅਰ ਐਂਡ ਆਇਲ ਕੂਲਡ ਇੰਜਣ ਮਿਲ ਦਾ ਹੈ। ਇਹ 47 ਹਾਰਸ ਪਾਵਰ ਅਤੇ 52 ਐਨਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਹ Royal Enfield ਦਾ ਸਭ ਤੋਂ ਭਾਰੀ ਮਾਡਲ ਹੈ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੁਪਰ ਮੀਟੀਅਰ 650 ਦੀ ਕੀਮਤ 4 ਲੱਖ ਰੁਪਏ ਹੋ ਸਕਦੀ ਹੈ ।
ਨਵੀਂ ਕਰੂਜਰ ਬਾਈਕ ਵਿੱਚ ਪੈਟਰੋਲ ਟੈਂਕ ਨੂੰ ਟੀਅਰਡਰਾਪ ਡਿਜਾਇਨ ਦਿੱਤਾ ਗਿਆ ਹੈ। ਇਸ ਦੇ ਫਿਊਲ ਟੈਂਕ ਵਿੱਚ 15.7 ਲੀਟਰ ਤੱਕ ਪੈਟਰੋਲ ਆ ਸਕਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਬਾਈਕ ਵਿੱਚ ਸਲੀਕ ਡਿਜ਼ਾਇਨ ਵਾਲਾ ਰੀਅਰ ਲੁੱਕ ਅਤੇ ਸਪਲਿਟ ਸੀਟ ਸੈੱਟਅੱਪ ਮਿਲ ਦਾ ਹੈ। Metero 350 ਵਾਂਗ ਇਸ ਵਿੱਚ ਸਰਕੁਲਰ ਇੰਸਟਰੂਮੈਂਟ ਕਲਸਟਰ ਮਿਲ ਦਾ ਹੈ । ਇਸ ਦੇ ਫਰੰਟ ਡਿਸਟ ਦਾ ਸਾਈਜ਼ 320 mm ਹੈ। ਜਦਕਿ ਰੀਅਰ ਡਿਸਕ ਦਾ ਸਾਈਜ਼ 300 mm ਹੈ। ਇਸ ਵਿੱਚ ਡੀਉਲ ਚੈੱਨਲ ABS ਵੀ ਹੈ। ਨਵੀਂ ROYAL ENFIELD ਵਿੱਚ ਸੁਪਰ ਮੀਟਿਅਰ 650 ਦੀ ਲਾਂਚ ਡੇਟ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ 2023 ਦੇ ਸ਼ੁਰੂਆਤ ਵਿੱਚ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ