Punjab

ਬਿਜਲੀ ਸੰਕਟ ‘ਚ ਰੋਪੜ ਵੀ ਆਇਆ ਅੱਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ ਹੁਣ ਬੰਦ ਹੋ ਗਿਆ ਹੈ। ਅੱਜ ਸਵੇਰੇ ਹੀ ਇੱਕ ਯੂਨਿਟ ਨੇ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਵੀ ਬੰਦ ਹੋ ਗਿਆ ਸੀ। ਰੋਪੜ ਥਰਮਲ ਪਲਾਂਟ ਦੇ 3, 4, 5 ਅਤੇ 6 ਨੰਬਰ ਯੂਨਿਟ ਚੱਲ ਰਹੇ ਸਨ ਅਤੇ ਚਾਰਾਂ ਯੂਨਿਟ ਦੀ 210 ਮੈਗਾਵਾਟ ਇਕੱਲੇ-ਇਕੱਲੇ ਦੀ ਸਮਰੱਥਾ ਹੈ ਅਤੇ 840 ਮੈਗਾਵਾਟ ਕੁੱਲ ਬਿਜਲੀ ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ ਅੱਜ ਸਵੇਰੇ ਤਿੰਨ ਨੰਬਰ ਯੂਨਿਟ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਰਕੇ ਇਸਨੂੰ ਬੰਦ ਕਰਨਾ ਪਿਆ। ਥਰਮਲ ਪਲਾਂਟ ਦੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।