The Khalas Tv Blog Punjab 14 ਮਹੀਨੇ ਦੀ ਧੀ ਦਾ ਮਾੜਾ ਹਾਲ ਕੀਤਾ ! ਬਚਣ ਦੇ ਲਈ ਪਤਨੀ ਨੂੰ ‘ਚੱਕਰ’ ‘ਚ ਪਾਇਆ !
Punjab

14 ਮਹੀਨੇ ਦੀ ਧੀ ਦਾ ਮਾੜਾ ਹਾਲ ਕੀਤਾ ! ਬਚਣ ਦੇ ਲਈ ਪਤਨੀ ਨੂੰ ‘ਚੱਕਰ’ ‘ਚ ਪਾਇਆ !

ਬਿਊਰੋ ਰਿਪੋਰਟ : ਰੋਪੜ ਜ਼ਿਲ੍ਹੇ ਵਿੱਚ ਇੱਕ ਜੱਲਾਦ ਪਿਉ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਰਤੂਤ ਸਾਹਮਣੇ ਆਈ ਹੈ । ਪਿਤਾ ਨੇ ਪਹਿਲਾਂ ਆਪਣੀ 14 ਮਹੀਨੇ ਦੀ ਧੀ ਦਾ ਕਤਲ ਕਰ ਦਿੱਤਾ ਹੈ । ਪਰ ਜੋ ਡਰਾਮਾ ਰਚਿਆ ਉਹ ਹੈਰਾਨ ਕਰਨ ਵਾਲਾ ਸੀ । ਧੀ ਦਾ ਗਲ ਦਬਾਇਆ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ । ਘਟਨਾ ਸਵੇਰ 8 ਵਜੇ ਦੀ ਹੈ । ਪਤਨੀ ਨੇ ਪੁੱਛਿਆ ਤਾਂ ਕਿਹਾ ਧੀ ਸੁੱਤੀ ਹੋਈ ਹੈ । ਇਸ ਦੇ ਬਾਅਦ ਮੁਲਜ਼ਮ ਪਿਉ ਫਰਾਰ ਹੋ ਗਿਆ । ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਸਿਕੰਦਰ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

2 ਘੰਟੇ ਬਾਅਦ ਖੁਲਿਆ ਰਾਜ

ਮ੍ਰਿਤਕ ਬੱਚੀ ਦੀ ਮਾਂ ਸੀਮਾ ਰਾਣੀ ਨੇ ਦੱਸਿਆ ਕਿ ਸਿਕੰਦਰ ਨੇ ਉਸ ਨੂੰ ਧੀ ਦੇ ਸੁੱਤੇ ਹੋਣ ਬਾਰੇ ਦੱਸਿਆ । ਪਰ ਜਦੋਂ 2 ਘੰਟੇ ਬਾਅਦ ਧੀ ਨਹੀਂ ਉੱਠੀ ਉਸ ਦੇ ਸ਼ਰੀਰ ਵਿੱਚ ਕੋਈ ਹਲਚਲ ਨਹੀਂ ਵਿਖਾਈ ਦਿੱਤੀ, ਧੀ ਦੇ ਸਾਹ ਨਹੀਂ ਚੱਲ ਰਹੇ ਸਨ । ਇਹ ਵੇਖ ਕੇ ਉਸ ਨੇ ਸ਼ੋਰ ਪਾਇਆ । ਕਾਤਲ ਪਿਤਾ ਸਿਕੰਦਰ ਹੀ ਉਸ ਨੂੰ ਹਸਪਤਾਲ ਲੈਕੇ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜੁੜਵਾਂ ਭੈਣ ਦੇ ਨਾਲ ਹੋਈ ਸੀ ਬੱਚੀ

ਮਿਆਂਪੁਰ ਵਿੱਚ ਰਹਿਣ ਵਾਲੀ ਕੁੜੀ ਦੀ ਚਾਚੀ ਸੁਰਿੰਦਰ ਕੌਰ ਦੇ ਮੁਤਾਬਿਕ ਸਿਕੰਦਰ ਧੀ ਦੇ ਮ੍ਰਿਤਕ ਐਲਾਨਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ । ਸਿਕੰਦਰ ਪਹਿਲਾਂ ਵੀ ਧੀ ਨੂੰ ਕੁੱਟ ਦਾ ਸੀ । ਸੀਮਾ ਰਾਣੀ ਦੀ ਪਹਿਲਾਂ ਵੀ ਇੱਕ ਬੱਚਾ ਸੀ । ਉਸ ਦੇ ਬਾਅਦ 2 ਜੁੜਵਾਂ ਕੁੜੀਆਂ ਹੋਇਆ । ਸੀਮਾ ਦੇ ਮਾਪਿਆਂ ਨੇ ਜੁੜਵਾਂ ਕੁੜੀਆਂ ਵਿੱਚ ਇੱਕ ਨੂੰ ਦੂਜੇ ਪਰਿਵਾਰ ਨੂੰ ਗੋਦ ਦੇ ਦਿੱਤਾ ਸੀ । ਇਹ ਦੂਜੀ ਧੀ ਸੀ ।

ਬੱਚੀ ਦੇ ਚਹਿਰੇ ‘ਤੇ ਸੱਟ ਦੇ ਨਿਸ਼ਾਨ ਸਨ

ਸਿਵਲ ਹਸਪਤਾਲ ਵਿੱਚ ਤਾਇਨਾਤ ਐਮਰਜੈਂਸੀ ਡਾਕਟਰ ਨੇ ਦੱਸਿਆ ਕਿ ਬੱਚੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ । ਉਸ ਦੇ ਚਹਿਰੇ ‘ਤੇ ਸੱਟਾਂ ਦੇ ਨਿਸ਼ਾਨ ਸਨ । ਬੱਚੀ ਦਾ ਨਾਂ ਏਕਮ ਹੈ । ਪਿਤਾ ਜਦੋਂ ਉਸ ਨੂੰ ਹਸਪਤਾਲ ਲੈਕੇ ਆਏ ਸਨ ਤਾਂ ਡਾਕਟਰਾਂ ਨੇ ਉਸ ਨੂੰ ਘਟਨਾ ਦੇ ਬਾਰੇ ਪੁੱਛਿਆ ਸੀ ਤਾਂ ਉਹ ਕੋਈ ਠੀਕ ਜਵਾਬ ਨਹੀਂ ਦੇ ਪਾ ਰਿਹਾ ਸੀ । ਬੱਸ ਇਹ ਹੀ ਕਿਹਾ ਬੱਚੇ ਦੇ ਡਿੱਗਣ ਨਾਲ ਮੌਤ ਹੋ ਗਈ ਹੈ ।

Exit mobile version