‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਬਠਿੰਡਾ ‘ਚ ਅੱਜ ਸਰਹਿੰਦ ਨਹਿਰ ‘ਚੋਂ ਇੱਕ ਰਾਕੇਟ ਲਾਂਚਰ ਬਰਾਮਦ ਹੋਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਨੇ ਮੌਕੇ ‘ਤੇ ਪਹੰਚ ਕੇ ਰਾਕੇਟ ਲਾਂਚਰ ਨੂੰ ਕਬਜ਼ੇ ਵਿੱਚ ਲੈ ਲਿਆ।
ਦਰਅਸਲ ਸਰਹਿੰਦ ਨਹਿਰ ‘ਚ ਦੋ ਬੱਚੇ ਨਹਾ ਰਹੇ ਸਨ, ਤਾਂ ਅਚਾਨਕ ਇਨ੍ਹਾਂ ਨੂੰ ਪਾਣੀ ‘ਚ ਇੱਕ ਲੋਹੇ ਦੀ ਚੀਜ਼ ਮਹਿਸੂਸ ਹੋਈ। ਇਨ੍ਹਾਂ ਬੱਚਿਆਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਇਸ ਰਾਕੇਟ ਲਾਂਚਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ।
ਪੁਲਿਸ ਵੱਲੋਂ ਇਸ ਦੀ ਜਾਂਚ ਲਈ ਬੰਬ ਰੈਸਕਿਊ ਟੀਮ ਨੂੰ ਸੱਦਿਆ ਗਿਆ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਐਕਟਿਵ ਰਾਕੇਟ ਲਾਂਚਰ ਬੰਬ ਤਾਂ ਨਹੀ ਹੈ। ਬਠਿੰਡਾ ਸਥਿਤ ਆਰਮੀ ਕੰਟੇਨਮੈਂਟ ਖੇਤਰ ਦੇ ਅਫ਼ਸਰਾਂ ਨੂੰ ਵੀ ਇਸ ਜਾਂਚ ਕਰਨ ਲਈ ਬੁਲਾਇਆ ਗਿਆ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਰਾਕੇਟ ਲਾਂਚਰ ਕਿੱਥੋਂ ਤੇ ਕਿਵੇਂ ਆਇਆ ਹੈ?