ਬਿਉਰੋ ਰਿਪੋਰਟ – ਪੰਜਾਬੀ ਪੂਰੀ ਦੁਨੀਆਂ ਵਿਚ ਆਪਣੀ ਮਹਿਮਾਨ ਨਵਾਜ਼ੀ ਲਈ ਜਾਨੇ ਜਾਂਦੇ ਹਨ ਪਰ ਕਈ ਗਲਤ ਲੋਕਾਂ ਦੀਆਂ ਹਰਕਤਾਂ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸ਼ਰਮਸ਼ਾਰ ਹੋਣਾ ਪੈ ਜਾਂਦਾ ਹੈ। ਅਜਿਹੀ ਹੀ ਮੰਦਭਾਗੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ ਤੋਂ ਪੰਜਾਬ ਘੁੰਮਣ ਆਈ ਲੜਕੀ ਤੋਂ ਉਸ ਦਾ ਪਰਸ ਖੋਹਿਆ ਹੈ। ਦੱਸ ਦੇਈਏ ਕਿ ਇਹ ਲੜਕੀ ਇਜ਼ਰਾਇਲ (Israel) ਤੋਂ ਅੰਮ੍ਰਿਤਸਰ (Amritsar) ਵਿਚ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਈ ਸੀ। ਜਦੋਂ ਉਹ ਵਾਹਘਾ ਬਾਰਡਰ ਵਿਖੇ ਰੀਟਰੀਟ ਸਮਾਗਮ ਦੇਖਣ ਲਈ ਜਾ ਰਹੀ ਸੀ ਤਾਂ ਚੋਰਾਂ ਵੱਲੋਂ ਉਸ ਦਾ ਪਰਸ ਖੋਹ ਲਿਆ।
ਲੜਕੀ ਨੇ ਪਰਸ ਖੋਹਣ ਤੋਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਚੋਰ ਉਸ ਦਾ ਪਰਸ ਖੋਹਣ ਵਿਚ ਸਫਲ ਰਹੇ। ਲੜਕੀ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਉਸ ਦਾ ਪਾਸਪੋਰਟ ਅਤੇ ਕਈ ਹੋਰ ਜ਼ਰੂਰੀ ਕਾਗਜਾਤ ਸਨ। ਇਸ ਲੁੱਟ ਸਬੰਧੀ ਉਸ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਨੇ ਦੱਸਿਆ ਕਿ ਉਸ ਨੇ ਕੁੱਝ ਦਿਨਾਂ ਵਿਚ ਵਾਪਸ ਇਜ਼ਰਾਇਲ ਜਾਣਾ ਸੀ ਪਰ ਹੁਣ ਉਸ ਨੂੰ ਦਿੱਕਤ ਪਰੇਸ਼ਾਨੀ ਹੋ ਰਹੀ ਹੈ।