Punjab

ਫਾਜਿਲਕਾ ‘ਚ ਗੂੰਗੇ ਨੌਜਵਾਨ ਨਾਲ ਹੋਈ ਮਾਰਕੁੱਟ, ਖੋਹਿਆ ਮੋਬਾਇਲ

ਪੰਜਾਬ (Punjab) ਵਿੱਚ ਹੋ ਰਹੀਆਂ ਲੋਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਆ ਰਹੇ ਮਾਮਲੇ ਪੁਲਿਸ ਪ੍ਰਸਾਸ਼ਨ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਫਾਜਿਲਕਾ (Fazilka) ਵਿੱਚ ਲੁਟੇਰਿਆਂ ਨੇ ਉੱਤਰ ਪ੍ਰਦੇਸ਼ ਦੇ ਇਕ ਬੋਲਣ ਵਿੱਚ ਅਸਮਰੱਥ ਨੌਜਵਾਨ ਦੀ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਸ ਦਾ ਮੋਬਾਈਲ ਵੀ ਖੋਹ ਲਿਆ। ਜਲਾਲਾਬਾਦ ਦੇ ਟਿਵਾਣਾ ਰੋਡ ‘ਤੇ ਜ਼ਖਮੀ ਹਾਲਤ ‘ਚ ਲੋਕਾਂ ਕੋਲ ਆਏ ਗੂੰਗੇ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਸੰਭਾਲਿਆ। ਉਸ ਵਿਅਕਤੀ ਨੇ ਕਾਗ਼ਜ਼ ਤੇ ਲਿਖ ਕੇ ਦਿੱਤਾ ਕਿ ਉਹ ਬੋਲ ਨਹੀਂ ਸਕਦਾ ਹੈ।

ਲੋਕਾਂ ਵੱਲੋਂ ਪੀੜਤ ਨੌਜਵਾਨ ਨੂੰ ਦਿੱਤੇ ਕਾਗ਼ਜ਼ ‘ਤੇ ਉਸ ਨੇ ਲਿਖ ਕੇ ਦੱਸਿਆ ਕਿ ਉਸ ਦੀ ਲੁਟੇਰਿਆਂ ਵੱਲੋਂ ਪਿਸਤੌਲ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਮੋਬਾਈਲ ਖੋਹਿਆ ਹੈ। ਉਸ ਨੇ ਲਿਖਿਆ ਕਿ ਲੁਟੇਰਿਆਂ ਵੱਲੋਂ ਉਸ ਦਾ ਹੱਥ ਵੀ ਸਾੜ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ।

ਇਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਬੋਲ ਨਹੀਂ ਸਕਦਾ ਹੈ। ਉਸ ਨੇ ਆਪਣੀ ਪਛਾਣ ਅਮਿਤ ਸਿੰਘ ਪੁੱਤਰ ਰਾਮ ਸ਼ੰਕਰ ਸਿੰਘ ਵਾਸੀ ਪ੍ਰਯਾਗਰਾਜ ਉੱਤਰ ਪ੍ਰਦੇਸ਼ ਵਜੋਂ ਦੱਸੀ ਹੈ। ਲੋਕਾਂ ਵੱਲੋਂ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਵਿਅਕਤੀ ਇਸ ਸਮੇਂ ਹਸਪਤਾਲ ਵਿੱਚ ਹੈ। ਇਸ ਨੌਜਵਾਨ ਨੂੰ ਪਰਿਵਾਰ ਤੱਕ ਪਹੁੰਚਾਉਣ ਲਈ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਮਾਰਚ-ਮਈ ਦਰਮਿਆਨ ਹੀਟ ਵੇਵ ਕਾਰਨ 56 ਮੌਤਾਂ, ਹੀਟਸਟ੍ਰੋਕ ਦੇ 25,000 ਸ਼ੱਕੀ ਮਾਮਲੇ ਦਰਜ