The Khalas Tv Blog Punjab ਪੰਜਾਬ ਦੇ ਵੱਡੇ ਬੈਂਕ ਤੋਂ 3 ਮਿੰਟ ’ਚ 25 ਲੱਖ ਦੀ ਲੁੱਟ! ਕੈਸ਼ ਜਮ੍ਹਾ ਕਰਵਾਉਣ ਆਏ ਗਾਹਕਾਂ ਦੇ ਹੱਥ ਵੀ ਕੀਤੇ ਖ਼ਾਲੀ
Punjab

ਪੰਜਾਬ ਦੇ ਵੱਡੇ ਬੈਂਕ ਤੋਂ 3 ਮਿੰਟ ’ਚ 25 ਲੱਖ ਦੀ ਲੁੱਟ! ਕੈਸ਼ ਜਮ੍ਹਾ ਕਰਵਾਉਣ ਆਏ ਗਾਹਕਾਂ ਦੇ ਹੱਥ ਵੀ ਕੀਤੇ ਖ਼ਾਲੀ

ਬਿਉਰੋ ਰਿਪੋਰਟ – ਅੰਮ੍ਰਿਤਸਰ (AMRITSAR) ਵਿੱਚ ਅੱਜ ਬੁੱਧਵਾਰ ਦੁਪਹਿਰ ਸਾਢੇ ਤਿੰਨ ਵਜੇ ਇੱਕ ਨਿੱਜੀ ਬੈਂਕ (PRIVAT BANK LOOK) ਵਿੱਚ ਮੁਲਾਜ਼ਮਾਂ ਨੂੰ ਅਗਵਾਹ ਕਰਕੇ 25 ਲੱਖ ਦੀ ਲੁੱਟ ਲਏ ਗਏ। ਪੰਜ ਲੁਟੇਰਿਆਂ ਨੇ 3 ਮਿੰਟ ਦੇ ਅੰਦਰ ਹਥਿਆਰਾਂ ਦੀ ਨੋਕ ’ਤੇ ਸਟਰਾਂਗ ਰੂਮ ਤੋਂ ਰੁਪਏ ਲੁੱਟੇ। ਲੁਟੇਰੇ ਜਾਂਦੇ ਜਾਂਦੇ ਬੈਂਕ ਮੁਲਾਜ਼ਮਾਂ ਦਾ ਲੈੱਪਟਾਪ (LAPTOP) ਅਤੇ ਡੀਵੀਆਰ (DVR) ਨਾਲ ਲੈ ਗਏ। ਪੁਲਿਸ ਫਿਲਹਾਲ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅੰਮ੍ਰਿਤਸਰ ਦੇ ਪਿੰਡ ਕਥੂਨੰਗਲ ਦੇ ਨਜ਼ਦੀਕ ਸਥਿਤ HDFC ਬੈਂਕ ਵਿੱਚ ਦਿਨ-ਦਿਹਾੜੇ ਫਿਲਮੀ ਸਟਾਈਲ ਵਿੱਚ ਕੁਝ ਲੁਟੇਰੇ ਬੈਂਕ ਦੇ ਅੰਦਰ ਵੜੇ। ਉਸ ਸਮੇਂ ਬੈਂਕ ਖੁੱਲਿਆ ਸੀ ਤਾਂ ਬੈਂਕ ਦੇ ਅੰਦਰ ਕੁਝ ਲੋਕ ਪੈਸਾ ਜਮਾਂ ਕਰਵਾਉਣ ਆਏ ਸਨ। ਲੁਟੇਰੇ ਬੈਂਕ ਦੇ ਬਾਹਰ ਸਫਾਈ ਕਰ ਰਹੇ ਮੁਲਾਜ਼ਮਾਂ ਅਤੇ ਗਾਰਡ ਨੂੰ ਅੰਦਰ ਲੈ ਗਏ। ਉਸ ਦੇ ਬਾਅਦ ਉਨ੍ਹਾਂ ਨੇ ਸ਼ਟਰ ਬੰਦ ਕਰ ਦਿੱਤਾ ਅਤੇ ਉੱਥੇ ਮੌਜੂਦ ਸਾਰੇ ਲੋਕਾਂ ਨੇ ਫੋਨ ਖੋਹ ਲਏ।

ਇੱਕ ਬਦਮਾਸ਼ ਨੇ ਬੈਂਕ ਕੈਸ਼ੀਅਰ ਮਹਿਲਾ ਦੇ ਸਿਰ ’ਤੇ ਬੰਦੂਕ ਰੱਖੀ ਅਤੇ ਸਾਰਾ ਕੈਸ਼ ਲੈ ਲਿਆ। ਇਸ ਦੇ ਬਾਅਦ ਉਨ੍ਹਾਂ ਨੇ ਕੈਸ਼ ਜਮ੍ਹਾ ਕਰਵਾਉਣ ਆਏ ਲੋਕਾਂ ਤੋਂ ਵੀ ਪੈਸੇ ਖੋਹ ਲਏ ਤੇ ਫਿਰ ਕੁਝ ਹੀ ਮਿੰਟਾਂ ਵਿੱਚ ਫਰਾਰ ਹੋ ਗਏ।

ਬੈਂਕ ਵਿੱਚ ਪੰਜ ਬਦਮਾਸ਼ ਵੜੇ ਸੀ ਜਿਨ੍ਹਾਂ ਵਿੱਚ ਤਿੰਨ ਕੋਲੋ ਰਾਈਫਲ ਸੀ। ਬਾਹਰ ਆਉਣ ਦੇ ਬਾਅਦ ਮੁਲਜ਼ਮਾਂ ਨੇ ਸਾਰੇ ਲੋਕਾਂ ਨੂੰ ਉੱਥੇ ਹੀ ਫੋਨ ਸੁੱਟਣ ਲਈ ਕਿਹਾ ਅਤੇ ਉਨ੍ਹਾਂ ਨੂੰ ਭੰਨ-ਤੋੜ ਦਿੱਤਾ। ਉਸ ਦੇ ਬਾਅਦ ਬੈਂਕ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ।

ਮੌਕੇ ’ਤੇ ਪਹੁੰਚੀ ਪੁਲਿਸ ਦੇ ਮੁਤਾਬਿਕ ਚੋਰ ਬੈਂਕ ਦੀ ਡੀਵੀਆਰ ਦੇ ਨਾਲ ਗਏ ਸੀ। ਫਿਲਹਾਲ ਆਲੇ-ਦੁਆਲੇ ਲੱਗੇ ਕੈਮਰਿਆਂ ਨਾਲ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਫੜਿਆ ਜਾਵੇਗਾ। ਪੁਲਿਸ ਦੇ ਮੁਤਾਬਿਕ ਬੈਂਕਾਂ ਵਿੱਚ ਤਕਰੀਬਨ 25 ਲੱਖ ਰੁਪਏ ਲੁੱਟੇ ਗਏ ਹਨ।

Exit mobile version