ਬਿਉਰੋ ਰਿਪੋਰਟ : ਪੰਜਾਬ ਦੇ 2 ਸ਼ਹਿਰਾਂ ਤੋਂ ਕੁੱਤਿਆਂ ਦੇ ਹਮਲਿਆਂ ਦੇ 2 ਖੌਫਨਾਕ ਮਾਮਲੇ ਸਾਹਮਣੇ ਆਏ ਹਨ । ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਪਹਿਲਾਂ ਮਾਮਲਾ ਰੋਪੜ ਤੋਂ ਹੈ । ਪਿੰਡ ਹਰੀਪੁਰ ਵਿੱਚ ਪਿੱਟਬੁਲ ਕੁੱਤੇ ਨੇ 9 ਸਾਲ ਦੀ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਲਿਆ । ਪਿੱਟਬੁਲ ਕੁੱਤਾ ਰਸੀ ਤੋੜ ਕੇ ਗੁਆਂਢੀਆਂ ਦੇ ਘਰ ਚੱਲਾ ਗਿਆ ਅਤੇ 9 ਸਾਲ ਦੇ ਬੱਚੇ ਹਰਸ਼ਦੀਪ ਸਿੰਘ ਦੇ ਸਿਰ ਦੇ ਵਾਲਾ ਨੂੰ ਫੜ ਲਿਆ । ਆਵਾਜ਼ ਸੁਣ ਕੇ ਲੋਕਾਂ ਨੇ ਬੱਚੇ ਦੇ ਕੇਸ ਕੱਟ ਦਿੱਤੇ ਤਾਂਕੀ ਉਸ ਨੂੰ ਛੁਡਾਇਆ ਜਾ ਸਕੇ ਪਰ ਇਸ ਦੇ ਬਾਅਦ ਵੀ ਕੁੱਤੇ ਨੇ ਸਿਰ ਨੂੰ ਜਕੜ ਲਿਆ । ਕੁੱਤੇ ਦੇ ਜਬੜੇ ਵਿੱਚ ਸਿਰ ਆਉਣ ਨਾਲ ਬੱਚੇ ਦੀ ਜਾਨ ਨੂੰ ਖਤਰਾ ਹੋ ਗਿਆ ਹਾਲਾਤ ਗੰਭੀਰ ਹੋ ਗਏ। ਜਦੋਂ ਕੁੱਤੇ ਨੇ ਬੱਚੇ ਨੂੰ ਨਹੀਂ ਛੱਡਿਆ ਤਾਂ ਬੱਚੇ ਦੀ ਜਾਨ ਬਚਾਉਣ ਦੇ ਲਈ ਕੁੱਤੇ ਨੂੰ ਮਾਰਨਾ ਪਿਆ । ਜਖਮੀ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਕੁੱਤੇ ਦੀ ਮਾਲਕਿਨ ਕਮਲਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
5 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਘੇਰਿਆ
ਲੁਧਿਆਣਾ ਵਿੱਚ 5 ਸਾਲ ਦੇ ਬੱਚੇ ਨੂੰ ਗਲੀ ਵਿੱਚ 10 ਕੁੱਤਿਆਂ ਨੇ ਘੇਰ ਲਿਆ । ਜਦੋਂ ਉਸ ਨੇ ਚੀਕਾ ਮਾਰਿਆ ਤਾਂ ਆਲੇ-ਦੁਆਲੇ ਦੇ ਲੋਕ ਫੌਰਾਨ ਉੱਥੇ ਪਹੁੰਚੇ ਉਨ੍ਹਾਂ ਨੇ ਕੁੱਤਿਆਂ ਨੂੰ ਮਾਰ-ਮਾਰ ਕੇ ਭਜਾਇਆ। ਪਰ ਉਸ ਵੇਲੇ ਤੱਕ ਕੁੱਤੇ ਬੱਚੇ ਦਾ ਬੁਰਾ ਹਾਲ ਕਰ ਚੁੱਕੇ ਸਨ । ਚਾਰੋ ਪਾਸੇ ਤੋਂ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤਾ ਸੀ । ਬੱਚੇ ਨੂੰ ਫੌਰਨ ਇਲਾਜ ਦੇ ਲਈ ਐਮਰਜੈਂਸ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ । ਡਾਕਟਰਾਂ ਮੁਤਾਬਿਕ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਜਖਮੀ ਕੀਤਾ ਹੈ । ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੇ ਪਿਤਾ ਵਿਮਲੇਸ਼ ਕੁਮਾਰ ਮੁਤਾਬਿਕ ਉਸ ਦੀ ਪਤਨੀ ਦੀ ਡਿਲੀਵਰੀ ਹੋਣੀ ਸੀ । ਅਜਿਹੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਸ਼ਨਿੱਚਰਵਾਰ ਨੂੰ ਗਲੀ ਵਿੱਚ ਹੀ ਉਸ ਦੇ 5 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਘੇਰ ਲਿਆ ਅਤੇ ਹਮਲਾ ਕਰ ਦਿੱਤਾ । ਗਨੀਮਤ ਇਹ ਸੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਬੱਚੇ ਦੀ ਚੀਕਾਂ ਸੁਣ ਕੇ ਉਸ ਨੂੰ ਬਚਾਇਆ।
ਪਿਤਾ ਨੇ ਦੱਸਿਆ ਨਜ਼ਦੀਕ ਹਸਪਤਾਲ ਹੈ ਇਸੇ ਦੇ ਆਲੇ-ਦੁਆਲੇ ਕੁੱਤੇ ਘੁੰਮ ਦੇ ਹਨ । ਮਰੀਜ਼ ਦੇ ਰਿਸ਼ਤੇਦਾਰ ਤੱਕ ਹਸਪਤਾਲ ਅੰਦਰ ਦਾਖਲ ਹੋਣ ਤੋਂ ਡਰ ਦੇ ਹਨ । ਹੁਣ ਤੱਕ ਕੁੱਤਿਆਂ ਨੇ ਇਲਾਕੇ ਵਿੱਚ ਕੋਈ ਲੋਕਾਂ ਨੂੰ ਵੱਢਿਆਂ ਹੈ । ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਗਊਸ਼ਾਲਾ ਦੀ ਤਰਜ਼ ‘ਤੇ ਕੁੱਤਿਆਂ ਦਾ ਪੌਂਡ ਬਣਾਏ । ਹਸਪਤਾਲ ਦੇ SMO ਮਨਦੀਪ ਕੌਰ ਨੇ ਕਿਹਾ ਕਿ ਅਸੀਂ ਨਗਰ ਨਿਗਮ ਨੂੰ ਲਿਖਿਆ ਹੈ ਕਿ ਕੁੱਤਿਆਂ ਦਾ ਆਪਰੇਸ਼ਨ ਕਰਵਾਇਆ ਜਾਵੇ ਤਾਂਕੀ ਇਨ੍ਹਾਂ ਦੀ ਗਿਣਤੀ ‘ਤੇ ਰੋਕ ਲੱਗੇ । ਉਨ੍ਹਾਂ ਨੇ ਕਿਹਾ ਪਿਛਲੇ ਦਿਨਾਂ ਵਿੱਚ ਕੁੱਟਿਆਂ ਦੇ ਵੱਢਣ ਦੇ ਮਾਮਲਿਆਂ ਨੂੰ ਤੇਜ਼ੀ ਵੇਖੀ ਗਈ ਹੈ।