ਉੱਤਰਾਖੰਡ : ਮਸੂਰੀ ਦੇਹਰਾਦੂਨ ਹਾਈਵੇਅ ‘ਤੇ ਐਤਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਰੋਡਵੇਜ਼ ਦੀ ਬੱਸ ਖੱਡ ਵਿੱਚ ਡਿੱਗ ਗਈ । ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮਚ ਗਈ ।ਸੜਕ ਹਾਦਸਾ ਵਾਪਰਨ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ ਹਨ। ਦਰਅਸਲ ਮਸੂਰੀ-ਦੇਹਰਾਦੂਨ ਮਾਰਗ ‘ਤੇ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ।
ਇਸ ਬੱਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 22 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਮਸੂਰੀ ਦੇਹਰਾਦੂਨ ਮੁੱਖ ਮਾਰਗ ‘ਤੇ ਸ਼ੇਰਗੜੀ ਨੇੜੇ ਵਾਪਰਿਆ ਹੈ। ਇਸ ਹਾਦਸੇ ਬਾਰੇ ਮਸੂਰੀ ਪੁਲਿਸ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮਸੂਰੀ-ਦੇਹਰਾਦੂਨ ਰੋਡ ‘ਤੇ ਬੱਸ ਹਾਦਸੇ ਵਿੱਚ ਦੋ ਕੁੜੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਬਾਕੀ ਮੁਸਾਫਰਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਹਾਸਦੇ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਟੀਮ, ਫਾਇਰ ਸਰਵਿਸ ਦੀ ਟੀਮ, ਆਈਟੀਬੀਪੀ ਅਤੇ ਇੱਕ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਜਿਨਹਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀਆਂ ਨੂੰ ਲਾਂਦੌਰ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬੱਸ ਦੇਹਰਾਦੂਨ ਤੋਂ ਆ ਰਹੀ ਸੀ, ਜਦੋਂ ਇਹ ਕੰਟਰੋਲ ਗੁਆ ਬੈਠੀ ਅਤੇ ਡੂੰਘੀ ਖਾਈ ‘ਚ ਜਾ ਡਿੱਗੀ। ਸੂਚਨਾ ਮਿਲਣ ‘ਤੇ ਮਸੂਰੀ ਆਈਟੀਬੀਪੀ ਦੇ ਪੁਲਿਸ ਅਧਿਕਾਰੀ ਅਤੇ ਹੋਰ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ।
ਰੋਡਵੇਜ਼ ਦੀ ਬੱਸ ਮੈਸੀਨਿਕ ਲਾਜ ਬੱਸ ਦੇਹਰਾਦੂਨ ਲਈ ਰਵਾਨਾ ਹੋਈ। ਮਸੂਰੀ ਤੋਂ ਪੰਜ ਕਿਲੋਮੀਟਰ ਅੱਗੇ ਸ਼ੇਰ ਗੜ੍ਹੀ ਨੇੜੇ ਮਸੂਰੀ-ਦੇਹਰਾਦੂਨ ਰੋਡ ‘ਤੇ ਐਤਵਾਰ ਦੁਪਹਿਰ ਕਰੀਬ 12 ਵਜੇ ਬੱਸ ਕੰਟਰੋਲ ਗੁਆ ਬੈਠੀ ਅਤੇ ਖਾਈ ‘ਚ ਜਾ ਡਿੱਗੀ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਵਿੱਚ ਡਰਾਈਵਰ ਸਮੇਤ 40 ਲੋਕ ਸਵਾਰ ਸਨ। ਸੂਚਨਾ ਮਿਲਦੇ ਹੀ ਮਸੂਰੀ ਪੁਲਿਸ ਦੇ ਨਾਲ ਆਈਟੀਬੀਪੀ ਦੇ ਜਵਾਨ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।