‘ਦ ਖ਼ਾਲਸ ਟੀਵੀ ਬਿਊਰੋ:-ਉਤਰ ਪ੍ਰਦੇਸ਼ (“ਯੂਪੀ” ) ਦੇ ਬਾਰਾਬੰਕੀ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਡੇਢ ਦਰਜਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਸ ਵਿਚਲੇ ਬਹੁਤੇ ਲੋਕ ਪੰਜਾਬ ਅਤੇ ਹਰਿਆਣਾ ਵਿਚ ਕੰਮ ਕਰਕੇ ਆਪਣੇ ਦੇਸ਼ ਪਰਤ ਰਹੇ ਸਨ । ਬੱਸ ਵਿੱਚ ਨੁਕਸ ਪੈਣ‘ ਤੇ ਲੋਕ ਜਦੋਂ ਬੱਸ ਤੋਂ ਉਤਰ ਕੇ ਬੱਸ ਦੇ ਕੋਲ ਹੀ ਲੇਟੇ ਹੋਏ ਸਨ। ਇੱਕ ਤੇਜ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਨੇੜੇ ਪਏ ਲੋਕਾਂ ਨੂੰ ਦਰੜ ਦਿੱਤਾ । ਜਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ।
