‘ਦ ਖ਼ਾਲਸ ਬਿਊਰੋ :- ਟਾਂਡਾ ਵਿੱਚ ਅੱਜ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਇੱਕ ਜੋੜੇ ਦੀ ਕੰਬਾਈਨ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ। ਟਾਂਡਾ ਦੇ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਰੜਾ ਮੋੜ ਭੂਲਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸਕੂਟਰੀ ਸਵਾਰ ਦਲੇਰ ਸਿੰਘ ਨਿਵਾਸੀ ਬਰੋਟਾ ਹਾਲ ਵਾਸੀ ਮਿਆਣੀ ਅਤੇ ਉਸ ਦੀ ਪਤਨੀ ਮਨਜੀਤ ਕੌਰ ਕੰਬਾਈਨ ਦੀ ਲਪੇਟ ਵਿੱਚ ਆ ਗਏ। ਦੋਵੇਂ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਕੰਬਾਈਨ ਨੂੰ ਜੇ. ਸੀ. ਬੀ. ਨਾਲ ਪਲਟਾ ਕੇ ਬਾਹਰ ਕੱਢਿਆ ਪਰ ਮਨਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਦਲੇਰ ਸਿੰਘ ਨੂੰ ਐਂਬੂਲੈਂਸ ਦੀ ਟੀਮ ਵੱਲੋਂ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਉਸ ਨੂੰ ਜਲੰਧਰ ਰੈਫਰ ਕੀਤਾ ਗਿਆ,ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਟਾਂਡਾ ਪੁਲਸ ਦੇ ਥਾਣੇਦਾਰ ਸੰਗਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post
India, International, Khaas Lekh, Khalas Tv Special
ਭਾਰਤ ਤੋਂ ਕਿਉਂ ਭੱਜ ਰਹੇ ਨੇ ਅਰਬਪਤੀ ਲੋਕ ?
August 17, 2025