India

ਮਹਾਰਾਸ਼ਟਰ ਦੇ ਅਕੋਲਾ ‘ਚ ਹੰਗਾਮਾ, ਪੁਲਿਸ ਨੇ 26 ਲੋਕਾਂ ਨੂੰ ਕੀਤਾ ਹਿਰਾਸਤ ‘ਚ

Riot in Maharashtra's Akola, Police detained 26 people

ਮਹਾਰਾਸ਼ਟਰ ਦੇ ਅਕੋਲਾ ‘ਚ ਸ਼ਨੀਵਾਰ ਨੂੰ ਦੋ ਭਾਈਚਾਰਿਆਂ ਵਿਚਾਲੇ ਹੋਏ ਝੜਪ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਨੇ ਅਕੋਲਾ ਜ਼ਿਲ੍ਹੇ ਦੀ ਡੀਐਮ ਨੀਮਾ ਅਰੋੜਾ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਕੋਲਾ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਘੁੱਗੇ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਭਾਈਚਾਰਿਆਂ ਦਰਮਿਆਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਹੁਣ ਤੱਕ 26 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਉਨ੍ਹਾਂ ਮੁਤਾਬਕ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਦੱਸਿਆ ਗਿਆ ਹੈ ਕਿ ਸ਼ਨੀਵਾਰ ਸ਼ਾਮ ਅਕੋਲਾ ਦੇ ਓਲਡ ਸਿਟੀ ਥਾਣਾ ਖੇਤਰ ‘ਚ ਮਾਮੂਲੀ ਝਗੜੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਤੋਂ ਬਾਅਦ ਹਿੰਸਕ ਭੀੜ ਨੇ ਕਈ ਵਾਹਨਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ।

ਦੱਸ ਦੇਈਏ ਕਿ 29 ਮਾਰਚ ਨੂੰ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ। ਛਤਰਪਤੀ ਸੰਭਾਜੀਨਗਰ ਦੇ ਕਿਰਾਦਪੁਰਾ ਇਲਾਕੇ ‘ਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਸੀ । ਘਟਨਾ ਤੋਂ ਬਾਅਦ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਇੰਨਾ ਹੀ ਨਹੀਂ ਮੌਕੇ ‘ਤੇ ਪਹੁੰਚੀ ਪੁਲਸ ‘ਤੇ ਪਥਰਾਅ ਵੀ ਕੀਤਾ ਗਿਆ ਸੀ। ਇਸ ਹਮਲੇ ‘ਚ 10 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਸਨ। ਇਸ ਤੋਂ ਠੀਕ ਇੱਕ ਦਿਨ ਬਾਅਦ ਕਿਰਾਦਪੁਰ ਵਿੱਚ ਵੀ ਪੱਥਰਬਾਜ਼ੀ ਕੀਤੀ ਗਈ। ਜਦੋਂ ਪੁਲੀਸ ਸਥਿਤੀ ’ਤੇ ਕਾਬੂ ਪਾਉਣ ਲਈ ਪੁੱਜੀ ਤਾਂ ਇੱਥੇ ਪੁਲੀਸ ’ਤੇ ਪਥਰਾਅ ਕੀਤਾ ਗਿਆ। ਇੱਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ,ਸੀ।