India Punjab Sports

ਰਿੰਕੀ ਪੋਂਟਿੰਗ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ!

ਬਿਊਰੋ ਰਿਪਰੋਟ – ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਕਿੰਗਸ ਇੰਲੈਵਨ ਪੰਜਾਬ (Kings XI Punjab) ਨੂੰ ਨਵਾਂ ਮੁੱਖ ਕੋਚ ਮਿਲ ਗਿਆ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (Ricky Ponting) ਕਿੰਗਸ ਇੰਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਹੋਣਗੇ। ਰਿੰਕੀ ਪੋਂਟਿੰਗ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਰਿੰਕੀ 7 ਸਾਲ ਤੱਕ ਦਿੱਲੀ ਦੇ ਕੋਚ ਰਹੇ ਹਨ। ਇਸ ਸਾਲ ਹੋਏ ਆਈਪੀਐਲ ਦੇ ਵਿਚ ਕਿੰਗਸ ਇੰਲੈਵਨ ਪੰਜਾਬ ਦਾ ਪ੍ਰਦਰਸ਼ਨ ਬਹੁਤਾ ਕਾਫੀ ਚੰਗਾ ਨਹੀਂ ਰਿਹਾ ਸੀ। ਖੇਡੇ 14 ਮੈਚਾਂ ਦੇ ਵਿਚੋਂ ਸਿਰਫ 5 ਹੀ ਜਿੱਤ ਸਕੀ ਸੀ।

ਟੀਮ 2014 ਤੋਂ ਪਲੇਆਫ ਵਿਚ ਥਾਂ ਬਣਾਉਣ ਲਈ ਜੱਦੇਜਹਿਦ ਕਰ ਰਹੀ ਹੈ। ਇਸ ਤੋਂ ਪਹਿਲਾਂ ਟੀਮ ਦੇ 2017 ਵਿਚ ਵਰਿੰਦਰ ਸਹਿਵਾਗ, 2018 ਵਿਚ ਬ੍ਰੈਡ ਹੌਗ, 2019 ਵਿਚ ਮਾਈਕ ਹੈਸਨ, 2021 ਵਿਚ ਅਨਿਲ ਕੁੰਬਲੇ ਇਹ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਟ੍ਰੇਵਰ ਵੇਲਿਸ ਵੀ 2023 ਅਤੇ 2024 ਵਿਚ ਮੁੱਖ ਕੋਚ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਰਿੰਕੀ ਪੋਂਟਿੰਗ ਟੀਮ ਲਈ ਕਿੰਨੇ ਕਾਰਗਾਰ ਸਾਬਤ ਹੁੰਦੇ ਹਨ ਇਸ ਦੇਖਣ ਵਾਲੀ ਗੱਲ ਹੋਵੇਗੀ ਕਿਉਂ ਕਿ ਅੱਜ ਤੱਕ ਕਿੰਗਸ ਇੰਲੈਵਨ ਪੰਜਾਬ ਇਕ ਵੀ ਆਈਪੀਐਲ ਖਿਤਾਬ ਨਹੀਂ ਜਿੱਤ ਸਕੀ ਹੈ।

ਇਹ ਵੀ ਪੜ੍ਹੋ –  ਆਤਿਸ਼ੀ ਇਸ ਦਿਨ ਚੁੱਕ ਸਕਦੀ ਸਹੁੰ! LG ਨੇ ਰਾਸ਼ਟਰਪਤੀ ਨੂੰ ਭੇਜਿਆ ਪ੍ਰਸਤਾਵ