ਵਿਦੇਸ਼ ਮੰਤਰਾਲੇ ਵੱਲੋਂ ਸੀਨੀਅਰ ਕੂਟਨੀਤਕ ਰੀਨਤ ਸੰਧੂ ਨੂੰ ਨੀਦਰਲੈਂਡ ਵਿੱਚ ਭਾਰਤ ਦੀ ਨਵੀਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਰੀਨਤ ਸੰਧੂ ਭਾਰਤੀ ਵਿਦੇਸ਼ ਸੇਵਾ ਦੇ 1989 ਬੈਚ ਦੀ ਅਧਿਕਾਰੀ ਹੈ ਤੇ ਇਸ ਸਮੇਂ ਉਹ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਵਜੋਂ ਕੰਮ ਕਰ ਰਹੀ ਹੈ। ਹੁਣ ਉਹ ਨੀਦਰਲੈਂਡਜ਼ ਵਿੱਚ ਪ੍ਰਦੀਪ ਕੁਮਾਰ ਰਾਵਤ ਦੀ ਥਾਂ ਤੇ ਭਾਰਤੀ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਦੇਵੇਗੀ। ਜਦੋਂ ਕਿ ਰਾਵਤ ਨੂੰ ਹੁਣ ਚੀਨ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਵਿਦੇਸ਼ ਮੰਤਰਾਲੇ ਅਨੁਸਾਰ ਸੰਧੂ ਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ।