‘ਦ ਖ਼ਾਲਸ ਬਿਊਰੋ : ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਕਥਿਤ ਧੱ ਕੇਸ਼ਾ ਹੀ ਖ਼ਿ ਲਾਫ਼ 29 ਮਾਰਚ ਤੋਂ ਹ ੜਤਾਲ ਕਰਨ ਦਾ ਐਲਾਨ ਕੀਤਾ ਹੈ।
ਐਸੋਸੀਏਸ਼ਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਚ ਨਾਇਬ ਤਹਿਸੀਲਦਾਰਾਂ ਅਤੇ ਪਟਵਾਰੀਆਂ ਨੂੰ ਬੰ ਦੀ ਬਣਾਇਆ ਹੋਇਆ ਕਿਉਂਕਿ ਸਰਕਾਰੀ ਮੁਲਾ ਜ਼ਮ ਝੂ ਠੀਆਂ ਰਿਪੋਰਟਾਂ ਬਣਾ ਕੇ ਉਹਨਾਂ ਨੂੰ ਗਲ ਤ ਮੁਆਵਜ਼ਾ ਦੇਣ ਲਈ ਤਿਆਰ ਨਹੀਂ ਸਨ।
ਐਸੋਸੀਏਸ਼ਨ ਨੇ ਕਿਹਾ ਕਿ ਜਥੇਬੰਦੀ ਏਕਤਾ ਉਗਰਾਹਾਂ ਦੀ ਇਸ ਕਥਿਤ ਗੁੰ ਡਾਗਰ ਦੀ ਅਤੇ ਧੱ ਕੇਸ਼ਾ ਹੀ ਦੇ ਖ਼ਿ ਲਾਫ਼ ਪੰਜਾਬ ਦੇ ਸਾਰੇ ਮਾਲ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਅੱਜ ਤੋਂ ਅਣਮਿੱਥੇ ਸਮੇਂ ਲਈ ਹੜ ਤਾਲ ’ਤੇ ਹਨ ਅਤੇ ਲੰਬੀ ਵਿਖੇ ਇਕੱਠ ਕਰ ਰਹੇ ਹਨ। ਐਸੋਸੀਏਸ਼ਨ ਨੇ ਹੋਰ ਸਰਕਾਰੀ ਕਰਮਚਾਰੀਆਂ ਦਾ ਸਾਥ ਵੀ ਮੰਗਿਆ ਹੈ ਤੇ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਜਥੇਬੰ ਦੀ ਦੇ ਖ਼ਿ ਲਾਫ਼ ਕਾਰਵਾਈ ਕਰੇ।
ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ ‘ਚ ਘੇ ਰ ਲਏ ਸਨ। ਜਿਸ ਤੋਂ ਬਾਅਦ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਬੰ ਦੀ ਬਣਾਉਣ ਖ਼ਿਲਾ ਫ਼ ਸੜਕ ਜਾਮ ਕਰ ਦਿੱਤੀ ਗਈ।