The Khalas Tv Blog India ਦਿੱਲੀ ਧਰਨੇ ਤੋਂ ਪਰਤ ਰਿਹਾ ਕਿਸਾਨਾਂ ਨਾਲ ਭਰਿਆ ਟੈਂਪੂ ਹਾਦਸਾਗ੍ਰਸਤ, ਕਈ ਕਿਸਾਨ ਜ਼ਖਮੀ
India

ਦਿੱਲੀ ਧਰਨੇ ਤੋਂ ਪਰਤ ਰਿਹਾ ਕਿਸਾਨਾਂ ਨਾਲ ਭਰਿਆ ਟੈਂਪੂ ਹਾਦਸਾਗ੍ਰਸਤ, ਕਈ ਕਿਸਾਨ ਜ਼ਖਮੀ

‘ਦ ਖ਼ਾਲਸ ਬਿਊਰੋ :- ਕੁਰਾਲੀ ਬਾਈਪਾਸ ’ਤੇ ਦਿੱਲੀ ਧਰਨੇ ਤੋਂ ਪਰਤ ਰਿਹਾ ਕਿਸਾਨਾਂ ਨਾਲ ਭਰਿਆ ਟੈਂਪੂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਅੱਧਾ ਦਰਜਨ ਕਿਸਾਨ ਜ਼ਖ਼ਮੀ ਹੋ ਗਏ ਹਨ। ਇਹ ਟੈਂਪੂ ਰੂਪਨਗਰ ਵੱਲ ਜਾ ਰਿਹਾ ਸੀ। ਟੈਂਪੂ ਜਦੋਂ ਕੁਰਾਲੀ ਬਾਈਪਾਸ ’ਤੇ ਪਡਿਆਲਾ ਨੇੜੇ ਪਹੁੰਚਿਆ ਤਾਂ ਟੈਂਪੂ ਅੱਗੇ ਜਾ ਰਹੇ ਟਿੱਪਰ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਦੋਵਾਂ ਵਾਹਨਾਂ ਵਿਚਾਲੇ ਟੱਕਰ ਹੋ ਗਈ। ਹਾਦਸੇ ਮਗਰੋਂ ਟਿੱਪਰ ਚਾਲਕ ਵਾਹਨ ਭਜਾ ਕੇ ਲੈ ਗਿਆ।

ਜ਼ਖ਼ਮੀਆਂ ਨੂੰ ਇਲਾਜ ਲਈ ਕੁਰਾਲੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ 25 ਸਾਲਾ ਕਿਸਾਨ ਗੁਰਪ੍ਰੀਤ ਸਿੰਘ, ਵਾਸੀ ਨੂਰਪੁਰ ਬੇਦੀ, 26 ਸਾਲਾ ਕਿਸਾਨ ਹਰਪਾਲ ਸਿੰਘ ਲੱਕੀ, ਵਾਸੀ ਪਿੰਡ ਰੌਲੀ ਅਤੇ ਗੁਰਵਿੰਦਰ ਸਿੰਘ ਨਿਵਾਸੀ ਮੁੰਨੇ ਨੂੰ ਇਲਾਜ ਲਈ ਚੰਡੀਗੜ੍ਹ ਰੈੱਫ਼ਰ ਕਰ ਦਿੱਤਾ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version