ਅੰਮ੍ਰਿਤਸਰ : SGPC ਦੇ ਨਵੇਂ ਪ੍ਰਧਾਨ ਦੀ ਅੱਜ ਚੋਣ ਹੋ ਗਈ ਹੈ। ਇਸ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਕੁਝ ਮਤੇ ਪਾਸ ਕੀਤੇ ਹਨ ਜਿਨ੍ਹਾਂ ਵਿੱਚ :-
• ਸਮੁੱਚੀ ਕੌਮ ਸਾਰੇ ਬੰਦੀ ਸਿੰਘਾਂ ਦੇ ਨਾਲ ਖੜ੍ਹੀ ਹੈ
• ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਅੰਦਰ ਭੁੱਖ ਹੜਤਾਲ ਨਾ ਕਰਨ ਦੀ ਅਪੀਲ
• ਰਾਜੋਆਣਾ ਮਾਮਲੇ ‘ਚ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕੇਂਦਰ ਸਰਕਾਰ ਰਾਜੋਆਣਾ ਦੇ ਮਾਮਲੇ ‘ਚ ਤੁਰੰਤ ਫ਼ੈਸਲਾ ਕਰੇ
• ਬੰਦੀ ਸਿੰਘਾਂ ਦੀ ਰਿਹਾਈ ਲਈ ਮੁਕੰਮਲ ਕੀਤੀ ਦਸਤਖ਼ਤ ਮੁਹਿੰਮ ਤਹਿਤ ਸੰਗਤ ਵਲੋਂ ਰਾਸ਼ਟਰਪਤੀ ਦੇ ਨਾਮ ‘ਤੇ ਭਰੇ 20 ਲੱਖ ਪ੍ਰੋਫਾਰਮੇ ਪ੍ਰਾਪਤ ਕਰਨ ਲਈ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਂ ਨਹੀਂ ਦੇ ਰਹੇ ਪਰ ਸਿੱਖ ਕੌਮ ਇੱਕਜੁੱਟਤਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰੇਗੀ
• SGPC ਦੀਆਂ ਜਨਰਲ ਚੋਣਾਂ ਸੰਬੰਧੀ ਚੋਣ ਕਮਿਸ਼ਨ ਨਿਰਪੱਖ ਭੂਮਿਕਾ ਨਿਭਾਵੇ
• ਚੋਣ ਕਮਿਸ਼ਨ ਸਰਕਾਰ ਦੇ ਪ੍ਰਭਾਵ ਹੇਠ ਕੰਮ ਨਾ ਕਰੇ
• ਵੋਟਾਂ ਬਣਾਉਣ ਦੀ ਪ੍ਰਕਿਰਿਆ ਬਹੁਤ ਜਟਿਲ ਹੈ
• ਵੋਟਾਂ ਬਣਾਉਣ ਲਈ ਸਮਾਂ ਬਹੁਤ ਘੱਟ ਦਿੱਤਾ ਗਿਆ ਹੈ
• ਸਰਕਾਰ ਪੰਜਾਬ ‘ਚ ਹੀ ਸਿੱਖਾਂ ਨੂੰ ਘੱਟ ਗਿਣਤੀ ਸਾਬਤ ਕਰਨਾ ਚਾਹੁੰਦੀ ਹੈ
• ਸਰਕਾਰ ਨਹੀਂ ਚਾਹੁੰਦੀ SGPC ਮੈਂਬਰਾਂ ਦੀ ਚੋਣ ‘ਚ ਹਰ ਸਿੱਖ ਹਿੱਸਾ ਲਵੇ
• ਵੋਟਾਂ ਬਣਾਉਣ ਦੀ ਪ੍ਰਕਿਰਿਆ ‘ਚ ਸਰਕਾਰ ਬੇਲੋੜਾ ਦਖ਼ਲ ਦੇ ਰਹੀ ਹੈ
• ਇਜਲਾਸ ਮੰਗ ਕਰਦਾ ਹੈ ਕਿ ਚੋਣ ਕਮਿਸ਼ਨ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੌਖੀ ਕਰੇ
• ਵੋਟਾਂ ਬਣਾਉਣ ਲਈ 21 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਹੋਰ ਵਧਾਇਆ ਜਾਵੇ
• ਪੰਜਾਬ ਅੰਦਰ ਪੰਜਾਬੀ ਨਾਲ ਵਿਤਕਰਾ ਹੋ ਰਿਹਾ ਹੈ
• ਪੰਜਾਬ ਦੇ ਸਕੂਲਾਂ ‘ਚ ਪੰਜਾਬੀ ਨਾ ਪੜ੍ਹਾਉਣਾ ਦੁੱਖਦਾਈ ਹੈ
• ਇਜਲਾਸ ਕੇਂਦਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ
• ਸੋਸ਼ਲ ਮੀਡੀਆ ‘ਤੇ ਸਿੱਖ ਸਿਧਾਂਤਾਂ ਜਾਂ ਸਿੱਖਾਂ ਖਿਲਾਫ਼ ਫੈਲਾਏ ਜਾ ਰਹੇ ਝੂਠੇ ਪ੍ਰਾਪੇਗੰਡਾ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਠੋਸ ਕਦਮ ਚੁੱਕੇ
• ਪੰਜਾਬ ਸਰਕਾਰ SC ਸਕਾਲਰਸ਼ਿਪ ਤਹਿਤ ਬਾਕੀ ਅਦਾਰਿਆਂ ਦਾ 50 ਕਰੋੜ ਅਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ 17 ਕਰੋੜ ਤੁਰੰਤ ਰਿਲੀਜ਼ ਕਰੇ