ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਵੱਡਾ ਫੈਸਲਾ ਲੈਂਦਿਆ ਹੋਇਆ ਬਰਤਾਨਿਆ (Britian) ਤੋਂ ਆਪਣਾ 100 ਟਨ ਸੋਨਾ ਵਾਪਸ ਮੰਗਵਾ ਲਿਆ ਹੈ। ਇਹ 1991 ਤੋਂ ਬਾਅਦ ਪਹਿਲਾਂ ਮਾਮਲਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਬਾਹਰੋ ਸੋਨਾ ਵਾਪਸ ਮੰਗਵਾਇਆ ਜਾ ਰਿਹਾ ਹੈ।
ਤਾਜ਼ਾ ਅੰਕੜਿਆਂ ਦੇ ਮੁਤਾਬਕ ਮਾਰਚ 2024 ਦੇ ਅੰਤ ਤੱਕ ਆਰਬੀਆਈ ਕੋਲ ਕੁੱਲ 822.1 ਟਨ ਸੋਨਾ ਸੀ, ਜਿਸ ਵਿੱਚੋਂ 413.8 ਟਨ ਵਿਦੇਸ਼ਾਂ ਵਿੱਚ ਜਮ੍ਹਾਂ ਸੀ। ਆਰਬੀਆਈ ਉਨ੍ਹਾਂ ਕੇਂਦਰੀ ਬੈਂਕਾਂ ਵਿੱਚੋਂ ਇੱਕ ਹੈ ਜੋ ਪਿਛਲੇ ਕੁਝ ਸਾਲਾਂ ਵਿੱਚ ਸੋਨਾ ਖਰੀਦ ਰਿਹਾ ਹੈ। ਪਿਛਲੇ ਵਿੱਤੀ ਸਾਲ ‘ਚ ਰਿਜ਼ਰਵ ਬੈਂਕ ਦੇ ਸੋਨੇ ਦੇ ਭੰਡਾਰ ‘ਚ 27.5 ਟਨ ਦਾ ਵਾਧਾ ਹੋਇਆ ਹੈ।
ਆਰਬੀਆਈ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੋਨਾ ਰੱਖਦੀ ਹੈ। ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕ ਸੋਨੇ ਨੂੰ ਵੱਖ-ਵੱਖ ਥਾਵਾਂ ‘ਤੇ ਰੱਖਣਾ ਚਾਹੁੰਦੇ ਹਨ, ਤਾਂ ਜੋ ਜੋਖਮ ਨੂੰ ਘੱਟ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਸੋਨੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਜੇਕਰ ਭਾਰਤ ਦੀ ਆਰਥਿਕ ਸਥਿਤੀ ਤਬਾਹੀ ਜਾਂ ਸਿਆਸੀ ਅਸਥਿਰਤਾ ਕਾਰਨ ਵਿਗੜਦੀ ਹੈ ਤਾਂ ਉਸ ਨੂੰ ਦੂਰ ਕਰਨ ਲਈ ਵਿਦੇਸ਼ਾਂ ਵਿੱਚ ਰੱਖਿਆ ਸੋਨਾ ਕੰਮ ਆਉਂਦਾ ਹੈ। ਕੁਦਰਤੀ ਆਫ਼ਤਾਂ ਸੋਨੇ ਦੇ ਭੰਡਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਵੱਖ-ਵੱਖ ਥਾਵਾਂ ‘ਤੇ ਸੋਨਾ ਰੱਖਣ ਨਾਲ ਇਹ ਖਤਰਾ ਘੱਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ – 2 ਜੂਨ ਨੂੰ ਸਰੰਡਰ ਕਰਨਗੇ ਕੇਜਰੀਵਾਲ, ਜੇਲ੍ਹ ਜਾਣ ਤੋਂ ਪਹਿਲਾਂ ਜਾਰੀ ਕੀਤੀ ਭਾਵੁਕ ਵੀਡੀਓ