ਮਾਨਸਾ : ਰਿਜਰਵੇਸ਼ਨ ਚੋਰ ਫੜੋ ਮੋਰਚਾ ਜਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਵਿੱਚ ਪਿਛਲੇ ਪ੍ਰੋਗਰਾਮਾਂ ਦਾ ਰਿਵਿਊ ਕੀਤਾ ਗਿਆ ਅਤੇ ਮੋਰਚੇ ਨੁੂੰ ਮਜਬੂਤ ਕਰਨ ਲਈ ਜਲਦੀ ਹੀ ਬਲਾਕ ਪੱਧਰ ਤੇ ਮੋਰਚੇ ਦੀਆਂ ਇਕਾਈਆਂ ਦਾ ਗਠਨ ਕਰਕੇ ਸੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਗਿਆ ।
ਮੋਰਚੇ ਵੱਲੋਂ ਵਿੱਤ ਕਮੇਟੀ ,ਆਰ ਟੀ ਆਈ ਕਮੇਟੀ ਬਣਾ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਗਈ । ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 27 ਜੂਨ ਨੁੂੰ ਮਾਨਸਾ ਜਿਲ੍ਹੇ ਤੋਂ ਇੱਕ ਵੱਡਾ ਜਥਾ ਮੁਹਾਲੀ ਮੋਰਚੇ ਚ ਸ਼ਮੂਲੀਅਤ ਕਰੇਗਾ।

ਮੀਟਿੰਗ ਵਿੱਚ ਭਗਵੰਤ ਸਮਾਓ,ਕ੍ਰਿਸ਼ਨ ਚੌਹਾਨ, ਤੀਰਥ ਤੋਗੜੀਆ,ਜਗਤਾਰ ਸਿੰਘ ਭੀਖੀ, ਨਛੱਤਰ ਫਤਿਹਪੁਰ, ਕੇਵਲ ਸਿੰਘ, ਜਰਨੈਲ ਸਿੰਘ, ਧਰਮਿੰਦਰ ਹੀਰੇਵਾਲਾ,ਪਰਮਿੰਦਰ ਸਿੰਘ,ਬਲਵੰਤ ਸਿੰਘ, ਵਿਜੈ ਕੁਮਾਰ ਬੁਢਲਾਡਾ, ਅੰਮਿਤਪਾਲ ਸਿੰਘ,ਜਸਵੰਤ ਸਿੰਘ, ਦਲਵਿੰਦਰ ਸਿੰਘ, ਪ੍ਰਦੀਪ ਗੁਰੂ,ਭੀਮ ਭੁਪਾਲ,ਕੁਲਵੰਤ ਸਿੰਘ ਚਕੇਰੀਆ,ਅਮਰੀਕ ਭੀਖੀ,ਰਜਿੰਦਰ ਜੇਵੜੀਆ, ਸੁਰਿੰਦਰ ਨਿਭੌਰੀਆ, ਬਲਵੀਰ ਚਕੇਰੀਆ, ਨਛੱਤਰ ਸਿੰਘ ਠੂਠਿਆਂਵਾਲੀ, ਮੇਲਾ ਸਿੰਘ ਆਦਿ ਸਾਥੀ ਹਾਜਰ ਸਨ।