The Khalas Tv Blog India ਸਰਕਾਰਾਂ ‘ਚ ਔਰਤਾਂ ਨੂੰ ਪ੍ਰਤੀਨਿਧਤਾ ਹਾਲੇ ਦੂਰ ਦੀ ਗੱਲ
India Khaas Lekh Khalas Tv Special Punjab

ਸਰਕਾਰਾਂ ‘ਚ ਔਰਤਾਂ ਨੂੰ ਪ੍ਰਤੀਨਿਧਤਾ ਹਾਲੇ ਦੂਰ ਦੀ ਗੱਲ

ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ

ਦ ਖ਼ਾਲਸ ਬਿਊਰੋ : ਪੰਜਾਬ ਸਮੇਤ ਦੇਸ ਦੇ ਦੂਜੇ ਰਾਜਾਂ ਵਿੱਚ ਔਰਤਾਂ ਨੂੰ ਸਰਕਾਰਾਂ ਵਿੱਚ ਪ੍ਰਤੀਨਿਧਤਾ ਦੇਣਾ ਹਾਲੇ ਦੂਰ ਦੀ ਗੱਲ ਹੈ। ਸਿਆਸੀ ਪਾਰਟੀਆਂ ਮਹਿਲਾਵਾਂ ਨੂੰ ਟਿਕਟਾਂ ਦੇਣ ਵੇਲੇ ਹੱਥ ਘੁੱਟ ਲੈਦੀਆਂ ਹਨ। ਮਹਿਲਾਵਾਂ ਨੂੰ 33 ਫੀਸਦੀ ਪ੍ਰਤੀਨਿਧਤਾ ਦੇਣ ਦੇ ਦਮਗਜੇ ਤਾਂ ਮਾ ਰੇ ਜਾ ਰਹੇ ਹਨ ਪਰ ਅਸਲ ਵਿੱਚ ਔਰਤ ਨੂੰ ਪੁਰਸ਼ ਬਰਾਬਰ ਬਿਠਾਉਣ ਲਈ ਹਾਲੇ ਤਿਆਰ ਨਹੀ ਹੈ। ਯੂ ਪੀ ਵਿੱਚ ਕਾਂਗਰਸ ਨੇ ਮਹਿਲਾਵਾਂ ਨੂੰ ਟਿਕਟਾਂ ਵੰਡਣ ਵੇਲੇ ਹੱਥ ਖੁਲਾ ਰੱਖਿਆ ਹੈ ਪਰ ਪੰਜਾਬ ਵਿੱਚ ਸਥਿਤੀ ਇਨ੍ਹਾਂ ਦਾਵਿਆਂ ਦੇ ਤੁਲ ਨਹੀ। ਉਂਝ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੇ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰੀ ਦੀ ਦਿੱਤੀ ਹੈ। ਵਿਧਾਨ ਸਭਾ ਦੀਆਂ ਪਿਛਲੀਆਂ  ਚੋਣਾਂ ਨਾਲੋਂ ਇਸ ਵਾਰ ਹੋਰ ਵੀ ਕੰਜੂਸੀ ਵਰਤੀ ਗਈ ਹੈ।

ਕੌੜਾ ਸੱਚ ਇਹ ਕਿ ਔਰਤਾਂ  ਨੂੰ ਜੇ ਸਥਾਨਕ ਸਰਕਾਰ ਜਿਨਾਂ ਵਿੱਚ ਨਗਰ ਨਿਗਮ ,ਨਗਰ ਕੌਸਲ, ਜਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀ ਅਤੇ ਪੰਚਾਇਤਾਂ ਵਿੱਚ ਪ੍ਰਤੀਨਿਧਤਾ ਤਾਂ ਦਿੱਤੀ ਗਈ ਹੈ ਪਰ ਸਰਦਾਰੀ ਉਨ੍ਹਾਂ ਦੇ ਪਤੀਆਂ ਦੀ ਕਾਇਮ ਹੈ। ਔਰਤਾਂ ਬਾਜੀ ਮਾਰ ਕੇ ਵੀ ਰਬੜ ਦੀ ਮੋਹਰ ਬਣ ਕੇ ਰਹਿ ਗਈਆਂ ਹਨ। ਪੁਰਸ਼ ਪਿੰਡ ਦੀ ਪੰਚ ਤੋਂ ਲੇ ਕੇ ਮੰਤਰੀ ਦੇ ਆਹੁਦੇ ‘ਤੇ ਵਿਰਾਜਮਾਨ ਔਰਤਾਂ ‘ਤੇ ਭਾਰੂ ਹੈ। ਪੰਜਾਬ ਦੀ ਇੱਕ ਪਾਵਰਫੁੱਲ ਰਹੀ ਮਹਿਲਾ ਮੰਤਰੀ ਦੇ ਪਤੀ ਵੱਲੋਂ ਪਤਨੀ ਦੀ ਕੁਰਸੀ ‘ਤੇ ਬੈਠ ਕੇ ਮਹਿਕਮਾ ਚਲਾਉਣ ਦੀ ਤਸਵੀਰ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹੈ।

ਤਾਜ਼ਾ ਅੰਕੜੇ ਦੱਸਦੇ ਹਨ ਕਿ ਕਾਂਗਰਸ ਪਾਰਟੀ ਵੱਲੋਂ ਹੁਣ ਤੱਕ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸਿਰਫ 9 ਔਰਤਾਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸਿਰਫ 4 ਮਹਿਲਾਵਾਂ ਨੂੰ ਟਿਕਟ ਦਿੱਤੀ ਹੈ । ਜਦਕਿ 94 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਸੰਯੁਕਤ ਸਮਾਜ ਮੋਰਚਾ ਵੱਲੋਂ ਸਵਾ ਲੱਖ ਮਹਿਲਾ ਮੈਦਾਨ ਵਿੱਚ ਨਿਤਰੀ ਹੈ। ਭਾਰਤੀ ਜਨਤਾ ਪਾਰਟੀ ਗਠਜੋੜ ਔਰਤਾਂ ਨੂੰ ਪ੍ਰਤੀਨਿਧਤਾ ਦੇਣ ਵਿੱਚ ਹੋਰ ਵੀ ਕੰਜੂਸ ਨਿਕਲਿਆ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 1470 ਉਮੀਦਵਾਰ ਮੈਦਾਨ ਵਿੱਚ ਕੁੱਦੇ ਸਨ ਇਨ੍ਹਾਂ ਵਿੱਚੋਂ ਸਿਰਫ 335 ਮਹਿਲਾਵਾਂ ਸਨ। ਮੈਦਾਨ ਵਿੱਚ ਨਿਤਰੀਆਂ ਮਹਿਲਾਵਾਂ ਵਿੱਚੋਂ 243 ਜਰਨਲ ਵਰਗ ਦੀਆਂ ਸਨ ਜਦਕਿ 91 ਦਾ ਸਬੰਧ ਰਾਖਵੇਂ ਕੋਟੇ ਨਾਲ ਸੀ । ਹੋਰ ਤਾਂ ਹੋਰ ਕੁੱਲ ਉਮੀਦਵਾਰਾਂ ਵਿੱਚੋਂ 330 ਪੁਰਸ਼ਾ ਦੇ ਪੇਪਰ ਰੱਦ ਹੋਏ। ਇਸਦੇ ਨਾਲ ਹੀ 216 ਔਰਤਾਂ ਦੇ ਪੇਪਰ ਦਰੁਸਤ ਨਹੀ ਪਾਏ ਗਏ । ਇਹ ਪ੍ਰਤੀਸ਼ਤਤਾ ਕਰਮਵਾਰ 20 ਫੀਸਦੀ ਅਤੇ 60 ਫੀਸਦੀ ਬਣਦੀ ਹੈ। ਹੈਰਾਨੀ ਦੀ ਗੱਲ ਇਹ ਕਿ ਜਿਨ੍ਹਾ 81 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਈ ਉਨ੍ਹਾਂ ਵਿੱਚੋਂ 54 ਔਰਤਾਂ ਸਨ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਔਰਤਾਂ ਨੂੰ ਟਿਕਟਾਂ ਦੇਣ ਵੇਲੇ ਪੱਖਪਾਤ ਕੀਤਾ ਜਾਂਦਾ ਹੈ ।ਉਸ ਤੋਂ ਬਾਅਦ ਔਰਤਾਂ ਨੂੰ ਗੁੰਮਰਾਹ ਕਰਕੇ ਪੇਪਰ ਗਲਤ ਭਰਵਾਏ ਜਾਂਦੇ ਹਨ ਜਾਂ ਫਿਰ ਨਾਮਜ਼ਦਗੀਆਂ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਹੈ।

ਕੁੱਲ ਮਿਲਾ ਕਿ ਕਿਹਾ ਜਾ ਸਕਦਾ ਹੈ ਕਿ ਪੁਰਸ਼ ਹਾਲੇ ਵੀ ਔਰਤਾਂ ਨੂੰ ਆਪਣੇ ਬਰਾਬਰ ਖੜਾ ਕਰਨ ਲਈ ਤਿਆਰ ਨਹੀ । ਉਹ ਆਪਣੀ ਪੁਰਾਣੀ ਸਰਦਾਰੀ ਹਰ ਹੀਲੇ ਕਾਇਮ ਰੱਖਣ ਦੀ ਤਾਕ ਵਿੱਚ ਹੈ। ਚਾਹੇ ਮਹਿਲਾ ਦਿਵਸ ਮਨਾਉਣ ਦੀ ਚਲਾਕੀ ਪੁਰਸ਼ਾਂ ਦੇ ਦਿਮਾਗ ਵਿੱਚੋਂ ਨਿਕਲੀ ਹੈ         

Exit mobile version