India

ਕੀ ਆਲਮੀ ਮੰਦੀ ਵੱਲ ਵਧ ਰਿਹਾ ਹੈ ਪੂਰਾ ਸੰਸਾਰ, ਪੜ੍ਹੋ ਹੈਰਾਨ ਕਰਨ ਵਾਲੀ Report

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੌਰਾਨ ਮੰਹਿਗਾਈ ਨੇ ਵੀ ਆਪਣਾ ਰੂਪ ਦਿਖਾ ਦਿੱਤਾ ਹੈ। ਦੇਸ਼ ਹੀ ਨਹੀਂ ਸਗੋਂ ਸੰਸਾਰ ਪੱਧਰ ਉੱਤੇ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ ਵਧੀਆਂ ਹਨ। ਸੰਯੁਕਤ ਰਾਸ਼ਟਰ ਦੀ ਮੰਨੀਏ ਤਾਂ ਕੀਮਤਾਂ ਦੀ ਮਹੀਨਾਵਾਰ ਜੋ ਦਰ ਹੈ, ਉਹ ਇਕ ਦਹਾਕੇ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧੀ ਹੈ।ਕੋਰੋਨਾ ਦੌਰਾਨ ਚੀਜਾਂ ਦੀ ਪੂਰਤੀ ਕਰਨ ਵਾਲਿਆਂ ਨੂੰ ਉਤਪਾਦਨ, ਮਜ਼ਦੂਰੀ ਅਤੇ ਆਵਾਜਾਹੀ ਨੂੰ ਲੈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਮੰਦੀ ਲਗਾਤਾਰ ਵਧ ਰਹੀ ਹੈ।


ਖਾਣ ਪੀਣ ਦੀਆਂ ਵਧੀਆਂ ਚੀਜਾਂ ਨਾਲ ਆਲਮੀ ਆਰਥਚਾਰੇ ਤੇ ਕੀ ਆਸਰ ਪਵੇਗਾ, ਇਹ ਮਸਲਾ ਖੜ੍ਹਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਦਾ ਫੂਡ ਐਂਡ ਪ੍ਰਾਇਸ ਇੰਡੈਕਸ ਦੁਨੀਆ ਭਰ ਵਿੱਚ ਆਨਾਜ, ਡੇਅਰੀ ਉਤਪਾਦਾਂ, ਸ਼ੱਕਰ ਅਤੇ ਮਾਸ ਦੀਆਂ ਕੀਮਤਾਂ ਉੱਤੇ ਨਜ਼ਰ ਰੱਖਦਾ ਹੈ।

ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਸਾਲਾਨਾ ਹਿਸਾਬ ਕਿਤਾਬ ਦੀ ਜੇਕਰ ਗੱਲ ਕਰੀਏ ਤਾਂ ਮਈ ਵਿੱਚ ਅਨਾਜ ਕੀਮਤਾਂ ਵਿੱਚ 39.7 ਫੀਸਦ ਵਾਧਾ ਹੋਇਆ ਹੈ।ਇਹ ਅਕਤੂਬਰ 2010 ਤੋਂ ਬਾਅਦ ਇੱਕ ਮਹੀਨੇ ਵਿੱਚ ਹੋਈ ਸਭ ਤੋਂ ਵੱਧ ਤੇਜੀ ਨਾਲ ਵਧੀ ਦਰ ਹੈ। ਕੋਰੋਨਾ ਕਾਰਨ ਆਵਾਜਾਹੀ ‘ਤੇ ਪਾਬੰਦੀਆਂ ਦੀ ਵਜ੍ਹਾ ਨਾਲ ਬਾਜਾਰ ਅਤੇ ਪੂਰਤੀ ਗੜਬੜਾ ਗਈ ਹੈ, ਜਿਸ ਨਾਲ ਸਥਾਨਕ ਪੱਧਰ ਉੱਤੇ ਮਾਲ ਦੀ ਕਮੀ ਪੈਦਾ ਹੋ ਗਈ ਹੈ ਤੇ ਕੀਮਤਾਂ ਵਧ ਰਹੀਆਂ ਹਨ।