‘ਦ ਖ਼ਾਲਸ ਬਿਊਰੋ :- ਮੱਧ ਪ੍ਰਦੇਸ਼ ਦੇ ਉਮਰਾਹ ਪਿੰਡ ਵਿੱਚ ਇੱਕ 45 ਸਾਲਾ ਔਰਤ ਨੇ ਕਥਿਤ ਤੌਰ ‘ਤੇ ਇੱਕ ਬੰਦੇ ਵੱਲੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ‘ਤੇ ਉਸਦਾ ਗੁਪਤ ਅੰਗ ਵੱਢ ਦਿੱਤਾ ਹੈ। ਇਹ ਵਿਅਕਤੀ ਔਰਤ ਦੇ ਘਰ ਜ਼ਬਰਦਸਤੀ ਦਾਖਲ ਹੋ ਗਿਆ ਸੀ ਅਤੇ ਔਰਤ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਲੱਗਾ ਸੀ।
ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦਾ ਪਤੀ ਕਿਸੇ ਕੰਮ ਕਰਕੇ ਸ਼ਹਿਰ ਤੋਂ ਬਾਹਰ ਸੀ। ਉਹ ਘਰ ਵਿੱਚ ਆਪਣੇ 13 ਸਾਲਾ ਦੇ ਬੇਟੇ ਨਾਲ ਇਕੱਲੀ ਸੀ। ਇਸ ਦੌਰਾਨ ਉਕਤ ਮੁਲਜ਼ਮ ਜ਼ਬਰਦਸਤੀ ਘਰ ‘ਚ ਦਾਖ਼ਲ ਹੋਇਆ ਅਤੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਔਰਤ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਨੇੜੇ ਪਈ ਦਾਤਰੀ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ ਅਤੇ ਬਾਅਦ ਵਿੱਚ ਔਰਤ ਨੇ ਅੱਧੀ ਰਾਤ ਨੂੰ ਕਰੀਬ ਡੇਢ ਵਜੇ ਪੁਲਿਸ ਕੋਲ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਨੂੰ ਪਹਿਲਾ ਸਿੱਧੀ ਦੇ ਜ਼ਿਲ੍ਹਾ ਹਸਪਤਾਲ ‘ਚ ਲਿਜਾਇਆ ਗਿਆ ਅਤੇ ਫਿਰ ਸੰਜੇ ਗਾਂਧੀ ਮੈਡੀਕਲ ਕਾਲਜ ਇਲਾਜ ਲਈ ਸ਼ਿਫ਼ਟ ਕੀਤਾ ਗਿਆ ਹੈ।