India

ਮਹਿੰਗਾਈ ਤੋਂ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ ‘ਚ ਕੀਮਤਾਂ ਕਿੰਨੀਆਂ ਘਟੀਆਂ

ਦਿੱਲੀ : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ। ਮਹੀਨੇ ਦੇ ਪਹਿਲੇ ਦਿਨ ਯਾਨੀ 1 ਜੁਲਾਈ 2024 ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 31 ਰੁਪਏ ਘੱਟ ਗਈ ਹੈ।

ਐਲਪੀਜੀ ਦਰਾਂ (LPG Cylinder Price) ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ। ਇਸ ਕਟੌਤੀ ਦੇ ਪ੍ਰਭਾਵ ਨਾਲ, ਵਪਾਰਕ ਐਲਪੀਜੀ  ਉਪਭੋਗਤਾਵਾਂ ਜਿਵੇਂ ਕਿ ਰੈਸਟੋਰੈਂਟ ਮਾਲਕਾਂ ਅਤੇ ਢਾਬਾ ਮਾਲਕਾਂ ਨੂੰ ਸਸਤਾ ਸਿਲੰਡਰ ਮਿਲੇਗਾ।

ਜਾਣੋ ਤੁਹਾਡੇ ਸ਼ਹਿਰ ਚ ਕਿੰਨਾ ਸਸਤਾ ਹੋ ਗਿਆ LPG

-ਰਾਜਧਾਨੀ ਦਿੱਲੀ ਵਿੱਚ ਵਪਾਰਕ ਸਿਲੰਡਰ  30 ਰੁਪਏ ਸਸਤਾ ਹੋ ਕੇ 1646 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1676 ਰੁਪਏ ਪ੍ਰਤੀ ਸਿਲੰਡਰ ਸੀ।
-ਕੋਲਕਾਤਾ ‘ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1787 ਰੁਪਏ ਪ੍ਰਤੀ ਸਿਲੰਡਰ ਸੀ।
-ਮੁੰਬਈ ‘ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1598 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1629 ਰੁਪਏ ਪ੍ਰਤੀ ਸਿਲੰਡਰ ਸੀ।
-ਚੇਨਈ ਵਿੱਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਕੇ 1809.50 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1840.50 ਰੁਪਏ ਪ੍ਰਤੀ ਸਿਲੰਡਰ ਸੀ।

ਘਰੇਲੂ ਸਿਲੰਡਰ ਦੀ ਕੀਮਤ

ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਆਖਰੀ ਵਾਰ 9 ਮਾਰਚ, 2024 ਨੂੰ ਬਦਲਿਆ ਗਿਆ ਸੀ ਅਤੇ ਦਰ 100 ਰੁਪਏ ਘਟਾ ਦਿੱਤੀ ਗਈ ਸੀ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਹੈ।