ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਜੀਓ ਦੀ 5G ਸੇਵਾ ਸ਼ੁਰੂ ਹੋ ਜਾਵੇਗੀ। ਇਹ ਦੁਨੀਆ ਦੀ ਸਭ ਤੋਂ ਐਡਵਾਂਸ ਅਤੇ ਤੇਜ਼ ਨੈੱਟਵਰਕ ਹੋਵਗਾ। ਇਸ ਗੱਲ ਦਾ ਖੁਲਾਸਾ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ(Mukesh Ambani ) ਨੇ ਸੋਮਵਾਰ ਨੂੰ ਕੰਪਨੀ ਦੀ ਸਾਲਾਨਾ ਮੀਟਿੰਗ (AGM) ਵਿੱਚ ਕੀਤਾ ਹੈ। ਮੀਟਿੰਗ ਵਿੱਚ ਉਨ੍ਹਾਂ Jio 5G ਨੈੱਟਵਰਕ ‘ਤੇ ਸਭ ਤੋਂ ਵੱਧ ਫੋਕਸ ਕੀਤਾ। ਉਨ੍ਹਾਂ ਕਿਹਾ, ਇਸ ਸਾਲ ਦੀਵਾਲੀ ‘ਤੇ ਦੇਸ਼ ਦੇ ਮਹਾਨਗਰਾਂ ਸਮੇਤ ਕਈ ਵੱਡੇ ਸ਼ਹਿਰਾਂ ਨੂੰ 5ਜੀ ਨੈੱਟਵਰਕ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਤਕਨੌਲਜੀ ਖੇਤਰ ਨਾਲ ਰੁਚੀ ਰੱਖਣ ਵਾਲੇ ਲੋਕ ਇਸ ਸਾਲਾਨਾ ਮੀਟਿੰਗ ਦਾ ਬੜੀ ਬੇਅਸਰਬੀ ਨਾਲ ਇੰਤਜ਼ਾਰ ਕਰ ਰਹੇ ਹਨ।
ਮੁਕੇਸ਼ ਅੰਬਾਨੀ ਨੇ ਕਿਹਾ, ‘ਦੋ ਮਹੀਨਿਆਂ ਬਾਅਦ ਆਉਣ ਵਾਲੀ ਦੀਵਾਲੀ ਦੇ ਮੌਕੇ ‘ਤੇ, ਜੀਓ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਰਗੇ ਮਹਾਨਗਰਾਂ ਤੋਂ ਇਲਾਵਾ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕਰੇਗਾ। ਇਸ ਤੋਂ ਬਾਅਦ, ਅਸੀਂ ਪੜਾਅਵਾਰ ਤਰੀਕੇ ਨਾਲ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਤੇਜ਼ੀ ਨਾਲ ਵਿਸਤਾਰ ਕਰਾਂਗੇ ਅਤੇ ਸਿਰਫ 18 ਮਹੀਨਿਆਂ ਵਿੱਚ ਯਾਨੀ ਦਸੰਬਰ 2023 ਤੱਕ, ਜੀਓ ਦੀ 5ਜੀ ਸੇਵਾ ਦੇਸ਼ ਦੇ ਸਾਰੇ ਤਾਲੁਕਾ ਅਤੇ ਤਹਿਸੀਲ ਪੱਧਰਾਂ ਤੱਕ ਪਹੁੰਚ ਜਾਵੇਗੀ।’
ਮੁਕੇਸ਼ ਅੰਬਾਨੀ ਨੇ ਕਿਹਾ, ‘ਜੀਓ ਦੁਆਰਾ ਪੇਸ਼ ਕੀਤਾ ਗਿਆ 5ਜੀ ਨੈਟਵਰਕ ਇੱਕ ਗੈਰ-ਸਟੈਂਡਲੋਨ 5ਜੀ ਨੈਟਵਰਕ ਹੋਵੇਗਾ, ਜੋ ਇਸਦਾ ਨਵੀਨਤਮ ਸੰਸਕਰਣ ਹੈ ਅਤੇ ਦੁਨੀਆ ਦਾ ਸਭ ਤੋਂ ਤੇਜ਼ ਨੈਟਵਰਕ ਵੀ ਪ੍ਰਦਾਨ ਕਰੇਗਾ। ਇਹ ਨਾ ਸਿਰਫ਼ ਸਭ ਤੋਂ ਉੱਨਤ 5G ਨੈੱਟਵਰਕ ਹੋਵੇਗਾ, ਸਗੋਂ ਸਭ ਤੋਂ ਵੱਡਾ ਵੀ ਹੋਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਪੂਰਾ ਨੈੱਟਵਰਕ ਸਿਰਫ 5ਜੀ ਦੇ ਬੈਂਡ ਤੋਂ ਹੀ ਉਪਲਬਧ ਕਰਵਾਇਆ ਜਾਵੇਗਾ, ਇਸ ਵਿੱਚ 4ਜੀ ਦੀ ਕੋਈ ਮਦਦ ਨਹੀਂ ਲਈ ਜਾਵੇਗੀ।’
ਉਪਭੋਗਤਾਵਾਂ ਨੂੰ ਮਿਲਣਗੇ ਇਹ ਵੱਡੇ ਲਾਭ
RIL ਦੇ CMD ਨੇ ਕਿਹਾ ਕਿ Jio ਦਾ ਇਹ ਐਡਵਾਂਸਡ 5G ਨੈੱਟਵਰਕ ਆਪਣੇ ਯੂਜ਼ਰਸ ਨੂੰ ਕਈ ਅਜਿਹੇ ਤਜ਼ਰਬੇ ਦੇਵੇਗਾ, ਜੋ ਹੋਰ ਮਾਪਦੰਡਾਂ ਤੋਂ ਕਿਤੇ ਉੱਪਰ ਹੋਣਗੇ। ਇਸ ਦੇ ਜ਼ਰੀਏ ਬਿਹਤਰ ਕਵਰੇਜ, ਸਮਰੱਥਾ, ਗੁਣਵੱਤਾ ਅਤੇ ਲਾਗਤ-ਪ੍ਰਭਾਵਸ਼ਾਲੀ ਨੈੱਟਵਰਕ ਪ੍ਰਦਾਨ ਕੀਤਾ ਜਾਵੇਗਾ। ਇਸ 5ਜੀ ਨੈੱਟਵਰਕ ਰਾਹੀਂ ਮਸ਼ੀਨ ਤੋਂ ਮਸ਼ੀਨ ਸੰਚਾਰ ਬਹੁਤ ਆਸਾਨ ਹੋ ਜਾਵੇਗਾ।