India

ਰੈਗੂਲਰ ਟ੍ਰੇਨਾਂ ਨੂੰ ਕੋਰੋਨਾ ਕਰਕੇ 30 ਸਤੰਬਰ ਤੱਕ ਕੀਤਾ ਬੰਦ

‘ਦ ਖ਼ਾਲਸ ਬਿਊਰੋ(ਪੁਨੀਤ ਕੌਰ) :- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਾਰੇ ਕੰਮ-ਕਾਜ ਠੱਪ ਹੋ ਚੁੱਕੇ ਹਨ ਅਤੇ ਅਲੱਗ-ਅਲੱਗ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਏ ਦਿਨ ਨਵੇਂ ਨਿਯਮ ਬਣਾ ਰਹੀਆਂ ਹਨ। ਇਸਦੇ ਚੱਲਦਿਆਂ ਕੋਰੋਨਾਵਾਇਰਸ ਕਾਰਨ ਰੇਲਾਂ ‘ਤੇ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਭਾਰਤ ਵਿੱਚ 30 ਸਤੰਬਰ ਤੱਕ ਰੈਗੂਲਰ ਟ੍ਰੇਨਾਂ ਬੰਦ ਰਹਿਣਗੀਆਂ।

ਇਸ ਤੋਂ ਪਹਿਲਾਂ 12 ਅਗਸਤ ਤੱਕ ਰੈਗੂਲਰ ਟ੍ਰੇਨਾਂ ਨੂੰ ਬੰਦ ਕੀਤਾ ਗਿਆ ਸੀ। ਪਰ 230 ਸਪੈਸ਼ਲ ਟ੍ਰੇਨਾਂ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਕੋਰੋਨਾਵਾਇਰਸ ਦਾ ਅਸਰ ਰੇਲ ‘ਚ ਸਫਰ ਕਰਦੇ ਯਾਤਰੀਆਂ ‘ਤੇ ਕਾਫੀ ਵੇਖਣ ਨੂੰ ਮਿਲਿਆ ਜਿਸਦੇ ਕਾਰਨ ਭਾਰਤ ਸਰਕਾਰ ਨੇ ਰੈਗੂਵਰ ਟ੍ਰੇਨਾਂ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ।