‘ਦ ਖ਼ਾਲਸ ਬਿਊਰੋ : ਕਰੋਨਾ ਵੈਕਸੀਨ ਦੀ ਤੀਜੀ ਖੁਰਾਕ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਟੀਕਾਕਰਨ ਲਈ ,ਟੀਕਾਕਰਨ ਕੇਂਦਰ ਜਾ ਕੇ ਆਫਲਾਇਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕਦੀ ਹੈ। ਦੇਸ਼ ਵਿੱਚ ਇਹ ਸਾਵਧਾਨੀ ਵਜੋਂ ਲਈਆਂ ਜਾਣ ਵਾਲੀਆਂ ਖੁਰਾਕਾਂ ਤਿੰਨ ਵਰਗਾ ਵਿੱਚ ਹਨ – ਸਿਹਤ ਕਰਮਚਾਰੀ, ਫਰੰਟਲਾਈਨ ਕਰਮਚਾਰੀ ਅਤੇ 60 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾਣੀਆਂ ਹਨ। ਜਦੋਂ ਵੀ ਸਬੰਧਤ ਵਿਅਕਤੀ ਤੀਜੀ ਖੁਰਾਕ ਲਈ ਯੋਗ ਹੋ ਜਾਂਦਾ ਹੈ, ਕੋਵਿਨ ਐਪ ਉਸਨੂੰ ਇੱਕ ਟੈਕਸਟ ਸੁਨੇਹਾ ਭੇਜੇਗਾ ਜਿਸ ਵਿੱਚ ਉਸਨੂੰ ਸੂਚਿਤ ਕੀਤਾ ਜਾਵੇਗਾ ਕਿ ਉਸਨੂੰ ਤੀਜੀ ਖੁਰਾਕ ਲੈਣ ਦੀ ਲੋੜ ਹੈ ਤਾਂ ਕਿ ਵਿਅਕਤੀ ਆਪਣਾ ਟੀਕਾਕਰਨ ਸਮੇਂ ਸਿਰ ਕਰਵਾ ਸਕੇ।